B'Day Spl : ਹਨੀ ਸਿੰਘ ਦੇ ਨਾਂ ਅੱਗੇ 'ਯੋ ਯੋ' ਲੱਗਣ ਦਾ ਇਹ ਹੈ ਦਿਲਚਸਪ ਕਿੱਸਾ

3/15/2019 10:38:50 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਨਾਂ ਦਾ ਸਿੱਕਾ ਚਲਾਉਣ ਵਾਲੇ ਯੋ ਯੋ ਹਨੀ ਸਿੰਘ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ ਵਿਖੇ ਹੋਇਆ। ਯੋ ਯੋ ਹਨੀ ਸਿੰਘ ਇਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ।

PunjabKesari

ਸੰਗੀਤ ਜਗਤ ਤੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਚੱਲਦਾ ਹਨੀ ਸਿੰਘ ਦਾ ਸਿੱਕਾ

ਦੱਸ ਦਈਏ ਕਿ ਹਨੀ ਸਿੰਘ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਚੱਲਦਾ ਹੈ। ਹੁਣ ਤੱਕ ਯੋ ਯੋ ਹਨੀ ਸਿੰਘ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। 

PunjabKesari

'ਮੱਖਣਾ' ਗੀਤ ਨਾਲ ਕੀਤੀ ਧਮਾਕੇਦਾਰ ਵਾਪਸੀ

ਲੰਬੇ ਸਮੇਂ ਬਾਅਦ ਯੋ ਯੋ ਹਨੀ ਸਿੰਘ ਨੇ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਆਪਣੇ ਗੀਤ 'ਮੱਖਣਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਮੁੜ ਖਾਸ ਜਗ੍ਹਾ ਬਣਾਈ। ਦੱਸ ਦਈਏ ਕਿ ਲੰਬੇ ਸਮੇਂ ਤੋਂ ਯੋ ਯੋ ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰ ਰਹੇ ਸਨ। ਇਸ ਗੀਤ 'ਚ ਨੇਹਾ ਕੱਕੜ, ਸਿੰਘਸਟਾ, ਸੇਨ, ਪਿਨਾਕੀ, ਅਲਿਸਟਰ ਵਰਗੇ ਦਿੱਗਜ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲਾਇਆ ਹੈ।

PunjabKesari

ਹਨੀ ਸਿੰਘ ਦੇ ਨਾਂ 'ਚ ਕਿਉਂ ਹੈ ਯੋ ਯੋ?

ਹਨੀ ਸਿੰਘ ਦੇ ਨਾਂ ਦੇ ਅੱਗੇ 'ਯੋ ਯੋ' ਲਿਖਿਆ ਰਹਿੰਦਾ ਹੈ। ਦੱਸ ਦਈਏ ਕਿ ਯੋ ਯੋ ਇਕ ਚੀਨੀ ਖਿਡੌਣਾ ਵੀ ਹੁੰਦਾ ਹੈ ਪਰ ਹਨੀ ਸਿੰਘ ਦੇ ਨਾਂ 'ਚ ਯੋ ਯੋ ਜੁੜਨ ਦੀ ਕਹਾਣੀ ਕਾਫੀ ਦਿਲਚਸਪ ਹੈ।

PunjabKesari

ਇਹ ਨਾਂ ਹਨੀ ਸਿੰਘ ਨੂੰ ਇਕ ਅਮਰੀਕੀ ਦੋਸਤ ਤੋਂ ਮਿਲਿਆ ਸੀ। ਇਕ ਆਮ ਭਾਰਤੀ ਜਦੋਂ ਅੰਗਰੇਜ਼ੀ ਨਹੀਂ ਬੋਲ ਪਾਉਂਦਾ, ਉਦੋਂ ਵੀ ਉਹ 'ਯਾ-ਯਾ' ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ 'ਯੋ ਯੋ' ਕਹਿਣ ਲੱਗੇ।

PunjabKesari

ਇੰਟਰਵਿਊ ਦੌਰਾਨ ਹਨੀ ਸਿੰਘ ਨੇ ਦੱਸੀ ਨਾਂ ਦੀ ਇਕ ਹੋਰ ਕਹਾਣੀ

ਹਨੀ ਸਿੰਘ ਨੇ ਇਕ ਇੰਟਰਵਿਊ ਦੌਰਾਨ ਆਪਣੇ ਇਸ ਨਾਂ ਦੀ ਇਕ ਹੋਰ ਦਿਲਚਸਪ ਕਹਾਣੀ ਦੱਸੀ ਸੀ। ਉਨ੍ਹਾਂ ਨੇ ਕਿਹਾ ਸੀ, ''ਯੋ ਯੋ ਦਾ ਮਤਲਬ ਤੁਹਾਡੀ ਆਪਣਾ ਹੈ ਯਾਨੀ ਕਿ ਤੁਹਾਡਾ ਆਪਣਾ ਹਨੀ ਸਿੰਘ।''

PunjabKesari

ਆਪਣੇ ਕੰਪੀਟੀਸ਼ਨ ਬਾਰੇ ਹਨੀ ਸਿੰਘ ਦੱਸਦੇ ਹਨ, ''ਮੈਂ ਚਾਹੁੰਦਾ ਹਾਂ ਕਿ ਜੋ ਵੀ ਗੀਤ ਤਿਆਰ ਕਰਾਂ, ਉਸ ਨੂੰ ਹਰ ਕੋਈ ਗਾਏ, ਭਾਵੇਂ ਉਹ ਗੀਤ ਹਿੰਦੀ ਹੋਵੇ ਜਾਂ ਕੋਈ ਹੋਰ। ਮੇਰਾ ਜੌਨਰ ਵੱਖਰਾ ਹੈ। ਇਹ ਭੰਗੜਾ, ਪੌਪ ਨਹੀਂ ਹੈ। ਇਹ ਯੋ-ਯੋ ਮਿਊਜ਼ਿਕ ਹੈ।''
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News