ਯੋ ਯੋ ਹਨੀ ਸਿੰਘ ਨੇ ਕੀਤੀ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਸ਼ੁਰੂ

6/10/2019 8:30:58 PM

ਜਲੰਧਰ (ਬਿਊਰੋ)— ਯੋ ਯੋ ਹਨੀ ਸਿੰਘ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਬਾਖੂਬੀ ਜਾਣਦੇ ਹਨ। ਆਪਣੇ ਸੁਪਰਹਿੱਟ ਗੀਤ 'ਮੱਖਣਾ' ਦੀ ਕਾਮਯਾਬੀ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪੰਜਾਬ 'ਚ ਸ਼ੁਰੂ ਕਰ ਦਿੱਤੀ ਹੈ। ਹਨੀ ਸਿੰਘ ਨੇ ਅੱਜ ਜਲੰਧਰ 'ਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਹਾਲਾਂਕਿ ਹਨੀ ਸਿੰਘ ਜ਼ਿਆਦਾਤਰ ਆਪਣੇ ਗਾਣਿਆਂ ਦੀ ਸ਼ੂਟਿੰਗ ਵਿਦੇਸ਼ਾਂ 'ਚ ਕਰਦੇ ਹਨ ਪਰ ਹੁਣ ਲੰਬੇ ਸਮੇਂ ਬਾਅਦ ਹਨੀ ਸਿੰਘ ਕਿਸੇ ਪਿੰਡ 'ਚ ਸ਼ੂਟਿੰਗ ਕਰ ਰਹੇ ਹਨ। ਇਸ ਗੀਤ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਨੀ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਵੀ ਟੇਕਿਆ।

ਹਨੀ ਸਿੰਘ ਆਪਣੇ ਇਸ ਨਵੇਂ ਸਿੰਗਲ ਟਰੈਕ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੀ ਜਾਣਕਾਰੀ ਉਹ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ ਹੈ, 'My Next Video is BhangraHipHop' ਇਸ ਗੀਤ ਦੇ ਲਈ 6 ਕੋਰੀਓਗ੍ਰਾਫਰ ਟੀਮ 'ਚ ਸ਼ਾਮਲ ਕੀਤੇ ਗਏ ਹਨ। ਜੋ ਵਧੀਆ ਡਾਂਸ ਸਟੈੱਪਸ ਰਾਹੀਂ ਇਸ ਗੀਤ ਨੂੰ ਚਾਰ-ਚੰਨ ਲਗਾਉਣਗੇ। ਹਨੀ ਸਿੰਘ ਦੇ ਗੀਤ 'ਮੱਖਣਾ' ਦੀ ਗੱਲ ਕਰੀਏ ਤਾਂ ਇਹ ਗੀਤ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਹਨੀ ਸਿੰਘ ਨੂੰ ਗੀਤ 'ਦਿਲ ਚੋਰੀ' ਲਈ 'ਬੈਸਟ ਸੌਂਗ ਆਫ ਦਿ ਯੀਅਰ' ਦਾ ਐਵਾਰਡ ਵੀ ਮਿਲ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News