ਯੋ ਯੋ ਹਨੀ ਸਿੰਘ ਨੇ ਕੀਤਾ ਵੱਡਾ ਐਲਾਨ

5/7/2019 3:32:29 PM

ਮੁੰਬਈ (ਬਿਊਰੋ) — ਰੈਪਰ ਯੋ ਯੋ ਹਨੀ ਸਿੰਘ ਇਸ ਸਾਲ ਦੁਨੀਆ ਦੀ ਸੈਰ ਕਰਨਗੇ। ਉਨ੍ਹਾਂ ਨੇ ਸਾਲ ਦੀ ਸਭ ਤੋਂ ਵੱਡੀ ਘੋਸ਼ਣਾ ਕਰਕੇ ਇਕ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਆਈ. ਏ. ਐੱਨ. ਐੱਸ. ਮੁਤਾਬਕ, ਹਨੀ ਸਿੰਘ ਨੇ ਕਿਹਾ ਕਿ ਮੈਂ ਵੱਡੀ ਘੋਸ਼ਣਾ ਕਰਨਾ ਚਾਹੁੰਦਾ ਹਾਂ ਕਿ ਇਸ ਸਾਲ ਦੁਨੀਆ ਦੀ ਸੈਰ 'ਤੇ ਜਾਵਾਂਗਾ।ਆਪੰਜ ਸਾਲਾ ਬਾਅਦ ਇਹ ਮੇਰਾ ਪਹਿਲਾ ਵਿਸ਼ਵ ਦੌਰ ਹੋਵੇਗਾ। ਇਸ ਵਰਲਡ ਟੂਰ ਦੌਰਾਨ ਮੇਰੀ ਟੀਮ 'ਚ ਆਏ ਨਵੇਂ ਕਲਾਕਾਰਾਂ ਨਾਲ ਕੰਮ ਕਰਨ ਲਈ ਮੈਂ ਬੇਹੱਦ ਉਤਸਾਹਿਤ ਹਾਂ।

PunjabKesari
ਯੋ ਯੋ ਹਨੀ ਸਿੰਘ ਦਾ 21 ਦਸਬੰਰ ਨੂੰ ਟੀ-ਸੀਰੀਜ਼ ਦੇ ਤਹਿਤ ਰਿਲੀਜ਼ ਕੀਤਾ ਗਿਆ ਗੀਤ 'ਮੱਖਣਾ' ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਹੈ। ਇਹ ਸਿਲਸਿਲਾ ਇਥੇ ਹੀ ਨਹੀਂ ਰੁੱਕਿਆ, ਹਾਲ ਹੀ 'ਚ ਉਨ੍ਹਾਂ ਨੂੰ ਇਸ ਗੀਤ ਲਈ 'ਬੈਸਟ ਨੌਨ ਫਿਲਮੀ ਸੌਂਗ' ਦੇ ਖਿਤਾਬ ਨਾਲ ਨਵਾਜਿਆ ਗਿਆ ਸੀ। ਇਨ੍ਹਾਂ ਹੀ ਨਹੀਂ, ਯੋ ਯੋ ਹਨੀ ਸਿੰਘ ਆਪਣੇ ਚਾਰਟਬਸਟਰ ਗੀਤ 'ਦਿਲ ਚੋਰੀ' ਲਈ 'ਸੌਂਗ ਆਫ ਦਿ ਏਅਰ' ਦਾ ਪੁਰਸਕਾਰ ਵੀ ਆਪਣੇ ਨਾਂ ਵੀ ਕਰ ਚੁੱਕੇ ਹਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News