B''Day Spl : ਤਾਂ ਇਹ ਹੈ ਯੋਗਰਾਜ ਸਿੰਘ ਦੀ ਦਿਲੀ ਇੱਛਾ, ਜੋ ਕਰਨਾ ਚਾਹੁੰਦੇ ਨੇ ਪੂਰੀ

3/25/2019 1:27:03 PM

ਜਲੰਧਰ (ਬਿਊਰੋ) : 80 ਦੇ ਦਹਾਕੇ 'ਚ ਪਾਲੀਵੁੱਡ ਫਿਲਮ ਇੰਡਸਟਰੀ 'ਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਉੱਘੇ ਐਕਟਰ ਯੋਗਰਾਜ ਸਿੰਘ ਅੱਜ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ 'ਚ ਹੋਇਆ। ਦੱਸ ਦਈਏ ਕਿ ਯੋਗਰਾਜ ਸਿੰਘ ਇਕ ਅਦਾਕਾਰ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਖਿਡਾਰੀ ਵੀ ਹੈ, ਜਿਨ੍ਹਾਂ ਨੇ ਇਕ ਟੈਸਟ ਤੇ ਛੇ ਇਕ ਦਿਨਾ ਮੈਚ ਖੇਡੇ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸੱਟ ਲੱਗਣ ਕਾਰਨ ਉਨ੍ਹਾਂ ਦਾ ਕਰੀਅਰ ਬਹੁਤੀ ਦੇਰ ਨਾ ਚੱਲ ਸਕਿਆ ਪਰ ਇਸ ਤੋਂ ਬਾਅਦ ਯੋਗਰਾਜ ਸਿੰਘ ਨੇ ਪੰਜਾਬੀ ਫਿਲਮ ਵੱਲ ਰੁਖ ਕਰ ਲਿਆ। ਯੋਗਰਾਜ ਸਿੰਘ ਨੇ ਇਕ ਅਦਾਕਾਰ ਦੇ ਰੂਪ 'ਚ ਆਪਣੇ ਆਪ ਨੂੰ ਸਥਾਪਿਤ ਕੀਤਾ। ਦੱਸ ਦਈਏ ਕਿ ਯੋਗਰਾਜ ਸਿੰਘ ਦਾ ਬੇਟਾ ਯੁਵਰਾਜ ਸਿੰਘ ਸਾਲ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੈ। 

PunjabKesari
ਦੱਸ ਦਈਏ ਕਿ ਯੋਗਰਾਜ ਨੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਕਈ ਫਿਲਮਾਂ 'ਚ ਅਜਿਹੇ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਅੱਜ ਵੀ ਘਰ ਕੀਤਾ ਹੈ। ਉਨ੍ਹਾਂ ਦੀ ਦਮਦਾਰ ਆਵਾਜ਼ ਤੇ ਡਾਇਲਾਗ ਬੋਲਣ ਦਾ ਤਰੀਕਾ ਹਮੇਸ਼ਾ ਹੀ ਲੋਕਾਂ 'ਚ ਖਿੱਚ ਦਾ ਕੇਂਦਰ ਬਣਦਾ ਹੈ। ਯੋਗਰਾਜ ਸਿੰਘ ਨੇ 'ਜੱਟ ਤੇ ਜ਼ਮੀਨ', 'ਕੁਰਬਾਨੀ ਜੱਟੀ ਦੀ', 'ਬਦਲਾ ਜੱਟੀ ਦਾ', 'ਇਨਸਾਫ', 'ਲਲਕਾਰਾ ਜੱਟੀ ਦਾ', 'ਜੱਟ ਪੰਜਾਬ ਦਾ', 'ਜ਼ਖਮੀ ਜਾਗੀਰਦਾਰ', 'ਨੈਣ ਪ੍ਰੀਤੋ ਦੇ', 'ਵਿਛੋੜਾ', 'ਵੈਰੀ', 'ਜੱਟ ਸੁੱਚਾ ਸਿੰਘ ਸੂਰਮਾ' ਵਰਗੀਆਂ ਕਈ ਫਿਲਮਾਂ 'ਚ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। 

PunjabKesari
ਯੋਗਰਾਜ ਸਿੰਘ ਨੇ 'ਬਟਵਾਰਾ' ਫਿਲਮ ਨਾਲ ਅਦਾਕਾਰੀ ਦੇ ਖੇਤਰ 'ਚ ਆਪਣੀ ਵਿਲੱਖਣ ਪਛਾਣ ਬਣਾਈ ਸੀ। ਪੰਜਾਬੀ ਫਿਲਮ 'ਯਾਰ ਗਰੀਬਾਂ ਦਾ' ਨੇ ਯੋਗਰਾਜ ਸਿੰਘ ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਸਥਾਪਿਤ ਕੀਤਾ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਯੋਗਰਾਜ ਸਿੰਘ ਹਰ ਫਿਲਮ ਲਈ ਲਾਜ਼ਮੀ ਹੋ ਗਿਆ। ਯੋਗਰਾਜ ਅਭਿਨੈ ਦਾ ਸਾਗਰ ਹੈ।

PunjabKesari

'ਅਣਖ ਜੱਟਾਂ ਦੀ' ਤੇ 'ਬਦਲਾ ਜੱਟੀ ਦਾ', 'ਲਲਕਾਰਾ ਜੱਟੀ ਦਾ' ਆਦਿ ਪੰਜਾਬੀ ਫਿਲਮਾਂ 'ਚ ਯੋਗਰਾਜ ਸਿੰਘ ਨੇ ਖਲਨਾਇਕ ਦੀ ਦਮਦਾਰ ਭੂਮਿਕਾ ਨਿਭਾਈ ਸੀ। ਇਸ ਦੌਰਾਨ ਯੋਗਰਾਜ ਸਿੰਘ ਤੇ ਅਦਾਕਾਰ ਗੱਗੂ ਗਿੱਲ ਦੀ ਜੋੜੀ ਪੰਜਾਬੀ ਫਿਲਮਾਂ 'ਚ ਸੁਪਰਹਿੱਟ ਹੋਈ।

PunjabKesari

ਫਿਰ ਕਿਸੇ ਕਾਰਨ ਇਨ੍ਹਾਂ ਦੋਵਾਂ ਗੂੜ੍ਹੇ ਦੋਸਤਾਂ 'ਚ ਅਣਬਣ ਹੋ ਗਈ ਪਰ ਹੁਣ ਯੋਗਰਾਜ ਸਿੰਘ ਤੇ ਗੱਗੂ ਗਿੱਲ ਫਿਲਮ 'ਲੁੱਕਣ ਮੀਚੀ' ਨਾਲ ਵੱਡੇ ਪਰਦੇ 'ਤੇ ਦੋਸਤਾਂ ਦੇ ਰੂਪ 'ਚ ਨਜ਼ਰ ਆਉਣਗੇ। ਯੋਗਰਾਜ ਸਿੰਘ ਇਕ ਸਮੇਂ ਨਿਰਮਾਤਾ ਤੇ ਨਿਰਦੇਸ਼ਕ ਵੀ ਬਣਿਆ।

PunjabKesari
ਦੱਸਣਯੋਗ ਹੈ ਕਿ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਪੰਜਾਬੀ ਫਿਲਮਾਂ ਬਣੀਆਂ ਲਗਪਗ ਬੰਦ ਹੀ ਹੋ ਗਈਆਂ ਸਨ। ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ 'ਚ ਵੀ ਕੰਮ ਕੀਤਾ। ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਸਿੰਘ ਵੀ ਮੁੜ ਪਰਦੇ 'ਤੇ ਛਾ ਗਏ। ਪੰਜਾਬੀ ਫਿਲਮਾਂ 'ਗੋਰਿਆਂ ਨੂੰ ਦਫਾ ਕਰੋ' ਤੋਂ ਲੈ ਕਿ 'ਸੱਜਣ ਸਿੰਘ ਰੰਗਰੂਟ' ਅਤੇ ਗੁੱਗੂ ਗਿੱਲ ਨਾਲ ਇਸ ਸਾਲ ਰਿਲੀਜ਼ ਹੋਈ ਫਿਲਮ 'ਦੁੱਲਾ ਵੈਲੀ' ਤੱਕ 'ਚ ਯੋਗਰਾਜ ਸਿੰਘ ਨੇ ਇਕ ਵਾਰ ਫਿਰ ਦਮਾਦਰ ਕਿਰਦਾਰ ਨਿਭਾਏ।

PunjabKesari
ਯੋਗਰਾਜ ਸਿੰਘ ਦਾ ਸੁਭਾਅ ਸ਼ੁਰੂ ਤੋਂ ਹੀ ਜਜ਼ਬਾਤੀ ਤੇ ਇਨਸਾਨੀਅਤ ਭਰਿਆ ਹੈ। ਉਨ੍ਹਾਂ ਦੀ ਖਾਸੀਅਤ ਹੈ ਕਿ ਉਹ ਹਰ ਗੱਲ ਮੂੰਹ 'ਤੇ ਕਹਿਣ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀ ਇਹ ਵੀ ਇਕ ਦਿਲੀ ਇੱਛਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਬਾਰੇ ਵੀ ਕੋਈ ਬਾਇਓਪਿਕ ਬਣੇ। ਉਂਝ ਪਾਲੀਵੁੱਡ ਵਾਂਗ ਕਈ ਬਾਲੀਵੁੱਡ ਫਿਲਮਾਂ 'ਚ ਵੀ ਯੋਗਰਾਜ ਸਿੰਘ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News