ਦਿੱਲੀ ਦੀਆਂ ਖੂਬਸੂਰਤ ਥਾਵਾਂ ''ਤੇ ਕੀਤੀ ਗਈ ''ਮੇਡ ਇਨ ਹੈਵਨ'' ਦੀ ਸ਼ੂਟਿੰਗ

2/25/2019 6:07:27 PM

ਮੁੰਬਈ (ਬਿਊਰੋ)— ਅਮੇਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਦੀ ਆਗਾਮੀ ਵੈੱਬ ਸੀਰੀਜ਼ 'ਮੇਡ ਇਨ ਹੈਵਨ' ਦੇ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਕੰਟੈਂਟ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੀਰੀਜ਼ 'ਚ ਦਿਖਾਏ ਗਏ ਖੂਬਸੂਰਤ ਤੇ ਸ਼ਾਨਦਾਰ ਵਿਆਹ ਦੀ ਰੌਣਕ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਮੇਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਦੀ ਆਗਾਮੀ ਵੈੱਬ ਸੀਰੀਜ਼ 'ਮੇਡ ਇਨ ਹੈਵਨ' ਦੇ ਟਰੇਲਰ ਨਾਲ ਇਸ ਸਾਲ ਵਿਆਹਾਂ ਦਾ ਸੀਜ਼ਨ ਥੋੜ੍ਹਾ ਛੇਤੀ ਆ ਗਿਆ ਹੈ, ਜੋ ਐਕਸੈੱਲ ਐਂਟਰਟੇਨਮੈਂਟ ਵਲੋਂ ਨਿਰਮਿਤ ਹੈ। ਜ਼ੋਇਆ ਅਖਤਰ, ਨਿਤਿਆ ਮਹਿਰਾ, ਅਲੰਕ੍ਰਿਤਾ ਸ਼੍ਰੀਵਾਸਤਵ ਤੇ ਪ੍ਰਸ਼ਾਂਤ ਨਾਇਰ ਨਾਲ ਰੀਮਾ ਕਾਗਤੀ ਨੇ ਵਿਆਹ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ ਲਈ ਸਹਿਯੋਗ ਕੀਤਾ ਹੈ।

PunjabKesari

ਆਕਰਸ਼ਕ ਸ਼ੋਭਿਤਾ ਧੁਲੀਪਾਲਾ ਤੇ ਤਾਰਾ ਖੰਨਾ ਨਾਲ ਚਾਰਮਿੰਗ ਅਰਜੁਨ ਮਾਥੁਰ ਤੇ ਸਖਤ ਮਿਜਾਜ਼ ਵਾਲੇ ਕਰਨ ਮਹਿਰਾ ਅਭਿਨੀਤ 'ਮੇਡ ਇਨ ਹੈਵਨ' 'ਚ ਵੈਡਿੰਗ ਪਲਾਨਰਜ਼ ਦੀ ਜੀਵਨੀ ਪੇਸ਼ ਕੀਤੀ ਜਾਵੇਗੀ। ਕਬੀਰ ਬਸਰਾਈ ਦੇ ਰੂਪ 'ਚ ਸ਼ਸ਼ਾਂਕ ਅਰੋੜਾ, ਜੈਜ਼ ਦੇ ਰੂਪ 'ਚ ਸ਼ਿਵਾਨੀ ਰਘੁਵੰਸ਼ੀ, ਫੈਜ਼ ਨਕਲੀ ਦੇ ਰੂਪ 'ਚ ਕਲਕੀ ਕੋਚਲਿਨ ਤੇ ਆਦਿਲ ਖੰਨਾ ਦੇ ਰੂਪ 'ਚ ਜਿਮ ਸਰਭ ਵਰਗੇ ਦਮਦਾਰ ਸਪੋਰਟਿੰਗ ਕਾਸਟ ਨਾਲ ਸ਼ੋਅ 'ਚ ਪਾਵਰ ਪੈਕ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਉਥੇ ਸ਼ਵੇਤਾ ਤ੍ਰਿਪਾਠੀ, ਪੁਲਕਿਤ ਸਮਰਾਟ, ਅੰਮ੍ਰਿਤਾ ਪੁਰੀ ਤੇ ਮਨਜੋਤ ਸਿੰਘ ਹੋਰ ਲੋਕ ਤਾਰਾ ਤੇ ਕਰਨ ਦੀ ਜ਼ਿੰਦਗੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਐਕਸੈੱਲ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਵਲੋਂ ਨਿਰਮਿਤ ਤੇ ਜ਼ੋਇਆ ਅਖਤਰ ਤੇ ਰੀਮਾ ਕਾਗਤੀ ਵਲੋਂ ਰਚਿਤ ਅਮੇਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਦੀ ਇਹ ਆਗਾਮੀ ਸੀਰੀਜ਼ 8 ਮਾਰਚ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News