ਛੇਤੀ ਹੋਵੇਗਾ ਯੁਧਵੀਰ ਮਾਣਕ ਦਾ ਪਤਨੀ ਜੈਸਮੀਨ ਨਾਲ ਤਲਾਕ

8/28/2019 8:47:16 PM

ਮੋਹਾਲੀ, (ਕੁਲਦੀਪ) : ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਬੇਟੇ ਯੁਧਵੀਰ ਮਾਣਕ ਨੂੰ ਆਪਣੀ ਪਤਨੀ ਤੋਂ ਛੇਤੀ ਤਲਾਕ ਮਿਲਣ ਦੀ ਉਮੀਦ ਬਣ ਗਈ ਹੈ। ਮਤਲਬ ਇਹ ਕਿ ਇਸ ਤੋਂ ਪਹਿਲਾਂ ਉਸ ਦੀ ਪਤਨੀ ਜੈਸਮੀਨ ਕੌਰ ਨੇ ਮੋਹਾਲੀ ਅਦਾਲਤ 'ਚ ਇਕ ਪਾਸਡ਼ ਤਲਾਕ ਦੀ ਪਟੀਸ਼ਨ ਦਰਜ ਕੀਤੀ ਹੋਈ ਸੀ, ਜਿਸ ਨੂੰ ਹੁਣ ਉਹ ਵਾਪਸ ਲੈਣ ਜਾ ਰਹੀ ਹੈ। ਉਸ ਤੋਂ ਬਾਅਦ ਦੋਵਾਂ ਦੇ ਸਾਂਝੇ ਤਲਾਕ 'ਤੇ ਅਦਾਲਤ ਆਪਣਾ ਫੈਸਲਾ ਸੁਣਾਏਗੀ।

ਜਾਣਕਾਰੀ ਮੁਤਾਬਕ ਯੁਧਵੀਰ ਮਾਣਕ ਤੇ ਉਸ ਦੀ ਪਤਨੀ ਜੈਸਮੀਨ ਕੌਰ ਨੇ ਆਪਣੀ ਸਹਿਮਤੀ ਨਾਲ ਆਪਣੇ ਵਕੀਲਾਂ ਰਾਹੀਂ ਜ਼ਿਲਾ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਰਜ ਕੀਤੀ। ਇਹ ਪਟੀਸ਼ਨ ਯੁਧਵੀਰ ਦੀ ਮਾਤਾ ਸਰਬਜੀਤ ਕੌਰ ਨੇ ਅਦਾਲਤ ਵਿਚ ਦਰਜ ਕੀਤੀ ਹੋਈ ਸੀ। ਮਾਤਾ ਵਲੋਂ ਪਟੀਸ਼ਨ ਦਰਜ ਕਰਨ ਦਾ ਕਾਰਨ ਇਹ ਸੀ ਕਿ ਯੁਧਵੀਰ ਕਾਫੀ ਸਮੇਂ ਤੋਂ ਮਾਨਸਿਕ ਤੌਰ ' ਬੀਮਾਰ ਚੱਲ ਰਿਹਾ ਸੀ ਤੇ ਉਸ ਦੀ ਦੇਖਭਾਲ ਉਸ ਦੀ ਮਾਤਾ ਹੀ ਕਰਦੀ ਆ ਰਹੀ ਹੈ। ਮਾਤਾ ਵਲੋਂ ਦਰਜ ਕੀਤੀ ਗਈ ਪਟੀਸ਼ਨ 'ਤੇ 5 ਸਤੰਬਰ ਨੂੰ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪਤੀ-ਪਤਨੀ ਦੀ ਤਲਾਕ ਪਟੀਸ਼ਨ 'ਤੇ ਵੀ ਫੈਸਲਾ ਛੇਤੀ ਹੋ ਸਕਦਾ ਹੈ ਤੇ ਤਲਾਕ ਮਿਲਣ 'ਚ ਅਸਾਨੀ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News