B''Day Spl : ਯੁਵਿਕਾ ਚੌਧਰੀ ਨੂੰ ਬਾਲੀਵੁੱਡ ਦੇ ਇਸ ਖਾਨ ਨੇ ਦਿਵਾਈ ਇੰਡਸਟਰੀ ''ਚ ਖਾਸ ਪਛਾਣ
8/2/2019 4:33:37 PM
ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 9' ਫੇਮ ਯੁਵਿਕਾ ਚੌਧਰੀ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਯੁਵਿਕਾ ਦਾ ਜਨਮ 2 ਅਗਸਤ 1983 ਨੂੰ ਉੱਤਰ ਪ੍ਰਦੇਸ਼ ਦੇ ਬੜੌਤ 'ਚ ਹੋਇਆ ਸੀ। 'ਇੰਡੀਆਜ ਬੈਸਟ ਮਿਨੇਸਟਾਰ' ਦੀ ਖੋਜ਼ 'ਚ ਸ਼ਾਨਦਾਰ ਪਰਫਾਰਮੈਂਸ ਤੋਂ ਬਾਅਦ ਉਹ ਇੰਡਸਟਰੀ ਦਾ ਮਸ਼ਹੂਰ ਨਾਂ ਬਣੀ। ਯੁਵਿਕਾ ਨੇ ਸਾਲ 2000 'ਚ ਫਿਲਮ 'ਫਿਰ ਭੀ ਹੈ ਹਿੰਦੁਸਤਾਨੀ' ਨਾਲ ਐਕਟਿੰਗ ਡੈਬਿਊ ਕੀਤਾ ਸੀ।
ਸ਼ਾਹਰੁਖ ਦੀ 'ਓਮ ਸ਼ਾਂਤੀ ਓਮ' ਨਾਲ ਮਿਲੀ ਖਾਸ ਪਛਾਣ
ਫਿਰ ਸਾਲ 2007 'ਚ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਖਾਨ ਨਾਲ ਇਕ ਛੋਟੇ ਜਿਹੇ ਕਿਰਦਾਰ 'ਚ ਨਜ਼ਰ ਆਈ ਸੀ। ਯੁਵਿਕਾ ਦਾ ਇਹ ਕਿਰਦਾਰ ਭਾਵੇਂ ਹੀ ਛੋਟਾ ਸੀ ਪਰ ਉਸ ਨੇ ਆਪਣੀ ਮੌਜੂਦਗੀ ਜ਼ਰੂਰ ਦਰਜ ਕਰਵਾਈ।
ਛੋਟੇ ਪਰਦੇ 'ਤੇ ਕਰ ਚੁੱਕੀ ਹੈ ਕੰਮ
ਯੁਵਿਕਾ ਨੇ ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲ ਵਰਗੇ 'ਅਸਤੀਤਵ ਏਕ ਕਹਾਣੀ', 'ਦਫਾ 420', 'ਬਿੱਗ ਬੌਸ 9', 'ਡਰ ਸਬਕੋ ਲਗਤਾ ਹੈ', 'ਯੇ ਵਾਅਦਾ ਰਹਾ', 'ਕੁਮਕੁਮ ਭਾਗਿਆ', 'ਸਾਵਨ ਮਹਾਤਸਵ', 'ਲਾਲ ਇਸ਼ਕ', 'ਕਿਚਨ ਚੈਂਪੀਅਨ 5' 'ਚ ਕੰਮ ਕੀਤਾ ਹੈ।
ਵਿਪੁਲ ਰਾਏ ਨਾਲ ਜੁੜ ਚੁੱਕਿਆ ਨਾਂ
ਫਿਲਹਾਲ ਉਹ 'ਨੱਚ ਬੱਲੀਏ 9' 'ਚ ਆਪਣੇ ਪਤੀ ਪ੍ਰਿੰਸ ਨਰੂਲਾ ਨਾਲ ਭਾਗ ਲੈ ਰਹੀ ਹੈ। ਉਨ੍ਹਾਂ ਦਾ ਵਿਆਹ 12 ਅਕਤੂਬਰ 2018 ਨੂੰ ਪ੍ਰਿੰਸ ਨਰੂਲਾ ਨਾਲ ਹੋਇਆ ਹੈ। ਪ੍ਰਿੰਸ ਤੋਂ ਪਹਿਲਾਂ ਯੁਵਿਕਾ ਦਾ ਨਾਂ ਟੀ. ਵੀ. ਐਕਟਰ ਵਿਪੁਲ ਰਾਏ ਨਾਲ ਜੋੜਿਆ ਜਾ ਚੁੱਕਾ ਹੈ। ਖਬਰਾਂ ਮੁਤਾਬਕ ਦੋਵਾਂ ਦਾ ਅਫੇਅਰ 10 ਸਾਲ ਤੱਕ ਚੱਲਿਆ।
'ਬੈਸਟ ਕੱਪਲ' ਵਜੋਂ ਨਵਾਜਿਆ ਗਿਆ
ਯੁਵਿਕਾ ਤੇ ਪ੍ਰਿੰਸ ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਸਾਲ 2018 'ਚ 'ਦਾਦਾ ਸਾਹਿਬ ਫਾਲਕੇ ਐਵਾਰਡ ਸਮਾਰੋਹ' 'ਚ 'ਬੈਸਟ ਕੱਪਲ' ਦੇ ਸਮਾਨ ਨਾਲ ਨਵਾਜਿਆ ਗਿਆ ਸੀ।
ਇੰਝ ਸ਼ੁਰੂ ਹੋਈ ਯੁਵਿਕਾ ਤੇ ਪ੍ਰਿੰਸ ਨਰੂਲਾ ਦੀ ਲਵ ਸਟੋਰੀ
ਯੁਵਿਕਾ ਤੇ ਪ੍ਰਿੰਸ ਦੀ ਲਵ ਸਟੋਰੀ 'ਬਿੱਗ ਬੌਸ 9' ਦੇ ਘਰ ਤੋਂ ਸ਼ੁਰੂ ਹੋਈ ਸੀ। ਇਥੇ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਬਾਅਦ 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਯੁਵਿਕਾ ਨੇ ਬਤੌਰ ਲੀਡ ਅਦਾਕਾਰਾ ਗੋਵਿੰਦਾ ਨਾਲ ਕੰਮ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ