ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਹੰਸ, ਦੇਖੋ ਤਸਵੀਰਾਂ

1/4/2020 12:15:48 PM

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ ਦੇ ਅਦਾਕਾਰਾ ਯੁਵਰਾਜ ਹੰਸ ਤੇ ਉਨ੍ਹਾਂ ਦੀ ਧਰਮ ਪਤਨੀ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਹ ਜੋੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਸੀ।
PunjabKesari
ਯੁਵਰਾਜ ਹੰਸ ਨੇ ਅੰਮਿਤਸਰ ਦੀ ਇਸ ਫੇਰੀ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਯੁਵਰਾਜ ਹੰਸ ਵਲੋਂ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਉਹ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸ਼ਹਿਰ ਦੇ ਕੁਝ ਮਹੱਤਵਪੂਰਨ ਸਥਾਨਾਂ ਦੀਆਂ ਹਨ। ਇਕ ਤਸਵੀਰ 'ਚ ਯੁਵਰਾਜ ਹੰਸ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਦਰਬਾਰ ਸਾਹਿਬ 'ਚ ਖੜ੍ਹੇ ਨਜ਼ਰ ਆ ਰਹੇ ਹਨ।
Image result for yuvraj-hans-and-wife-mansi-sharma-visit-the-golden-temple
ਦੱਸ ਦਈਏ ਕਿ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਫਿਲਮ 'ਪਰਿੰਦੇ' ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਜਿਸ ਤਰ੍ਹਾਂ ਉਹ ਅਸਲ ਜ਼ਿੰਦਗੀ 'ਚ ਪਤੀ-ਪਤਨੀ ਹਨ, ਉਸੇ ਤਰ੍ਹਾਂ ਉਹ ਇਸ ਫਿਲਮ 'ਚ ਵੀ ਇਕ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਹੰਸ 'ਯਾਰ ਅਣਮੁੱਲੇ ਰਿਟਰਨ' 'ਚ ਵੀ ਕੰਮ ਕਰ ਰਹੇ ਹਨ। ਇਹ ਫਿਲਮ 6 ਮਾਰਚ 2020 ਨੂੰ ਰਿਲੀਜ਼ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 

 

 
 
 
 
 
 
 
 
 
 
 
 
 
 

🙏🏻🙏🏻

A post shared by Yuvraaj Hans (@yuvrajhansofficial) on Jan 2, 2020 at 10:59pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News