ਪਤੀ ਯੁਵਰਾਜ ਨਾਲ ਮਾਨਸੀ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ

2/25/2019 1:24:16 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਅਦਾਕਾਰ ਯੁਵਰਾਜ ਹੰਸ ਤੇ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ ਕੁਝ ਦਿਨ ਪਹਿਲਾ ਹੀ ਵਿਆਹ ਦੇ ਬੰਝਨ 'ਚ ਬੱਝੇ ਹਨ। ਦੱਸ ਦੇਈਏ ਕਿ ਦੋਵਾਂ ਦਾ ਵਿਆਹ ਬਹੁਤ ਹੀ ਸਾਧਾਰਨ ਢੰਗ ਨਾਲ ਹੋਇਆ ਸੀ।

PunjabKesari

ਵਿਆਹ ਤੋਂ ਬਾਅਦ ਇਕ ਖਾਸ ਪਾਰਟੀ ਰੱਖੀ ਗਈ ਸੀ, ਜਿਸ 'ਚ ਕਰੀਬੀ ਰਿਸ਼ਤੇਦਾਰ ਤੇ ਕੁਝ ਦੋਸਤ ਹੀ ਸ਼ਾਮਲ ਹੋਏ ਸਨ।

PunjabKesari

ਹਾਲ ਹੀ 'ਚ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਯੁਵਰਾਜ ਹੰਸ ਨੇ ਵੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤਨੀ ਤੇ ਮਾਂ ਨਾਲ ਨਜ਼ਰ ਆ ਰਿਹਾ ਹੈ। 

PunjabKesari
ਦੱਸ ਦਈਏ ਕਿ ਵਿਆਹ ਤੋਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਇਹ ਪਹਿਲੀ ਤਸਵੀਰ ਹੈ। ਇਸ ਤਸਵੀਰ 'ਚ ਮਾਨਸੀ ਨੂੰ ਯੈਲੋ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।

PunjabKesari
ਦੱਸਣਯੋਗ ਹੈ ਕਿ ਹੰਸ ਰਾਜ ਹੰਸ ਨੇ ਬੇਟੇ ਦੇ ਵਿਆਹ 'ਤੇ ਵੱਡੇ ਬੇਟੇ ਨਵਰਾਜ ਹੰਸ ਨਾਲ ਕਾਫੀ ਮਸਤੀ ਕੀਤੀ ਸੀ, ਜਿਸ ਦੀ ਵੀਡੀਓ ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਯੁਵਰਾਜ-ਮਾਨਸੀ ਦੇ ਵਿਆਹ 'ਚ ਮਾਸਟਰ ਸਲੀਮ, ਗਗਨ ਕੋਕਰੀ, ਹਰੀਸ਼ ਵਰਮਾ, ਬੀਨੂੰ ਢਿੱਲੋਂ ਪਹੁੰਚੇ ਸਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News