ਲਾਡਲੇ ਪੁੱਤਰ ਦੇ ਮੋਹ 'ਚ ਡੁੱਬੇ ਯੁਵਰਾਜ ਹੰਸ, ਸਾਂਝੀ ਕੀਤੀ ਖਾਸ ਤਸਵੀਰ

6/11/2020 9:08:56 AM

ਜਲੰਧਰ (ਬਿਊਰੋ) — ਪਾਲੀਵੁੱਡ ਫ਼ਿਲਮ ਕਲਾਕਾਰ ਅਤੇ ਪੰਜਾਬੀ ਗਾਇਕ ਯੁਵਰਾਜ ਹੰਸ ਆਪਣੇ ਪੁੱਤਰ ਹਰੀਦਾਨ ਹੰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਂ 'ਤੇ ਬਣਾਏ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਹਰੀਦਾਨ ਬੈੱਡ 'ਤੇ ਸੁੱਤਾ ਪਿਆ ਹੈ ਅਤੇ ਯੁਵਰਾਜ ਹੰਸ ਉਸ ਕੋਲ ਬੈਠੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Kaka 💕 @hredaanyuvrajhans #hredaanyuvraajhans

A post shared by Hredaan Yuvraaj Hans (@hredaanyuvraajhans) on Jun 9, 2020 at 8:00am PDT

ਪਿਛਲੇ ਦਿਨੀਂ ਵੀ ਉਨ੍ਹਾਂ ਨੇ ਹਰੀਦਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਹ ਹਰੀਦਾਨ ਦੇ ਫੇਸ ਵਾਲੀ ਤਸਵੀਰ ਕਿਉਂ ਸਾਂਝੀ ਨਹੀਂ ਕਰ ਰਹੇ । ਉਨ੍ਹਾਂ ਦੱਸਿਆ ਸੀ ਕਿ ਉਹ ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਕਹਿਣਾ ਮੰਨਦੇ ਹੁਣ ਹਾਲੇ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕਰਨਗੇ ਕਿਉਂਕਿ ਘਰ ਦੇ ਵੱਡੇ ਵਡੇਰਿਆਂ ਦਾ ਕਹਿਣਾ ਹੈ ਕਿ ਜਦੋਂ ਹਰੀਦਾਨ 40 ਦਿਨਾਂ ਦਾ ਹੋ ਜਾਵੇਗਾ ਉਸ ਤੋਂ ਬਾਅਦ ਹੀ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਨ। ਆਪਣੇ ਵੱਡੇ ਬਜ਼ੁਰਗਾਂ ਦਾ ਕਹਿਣਾ ਮੰਨਦਿਆਂ ਹੋਇਆਂ ਹਾਲੇ ਉਨ੍ਹਾਂ ਨੇ ਹਰੀਦਾਨ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਨਹੀਂ ਕੀਤੀਆਂ ਹਨ । ਤੁਸੀਂ ਵੀ ਜੇ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਪ੍ਰਸ਼ੰਸਕ ਹੋ ਤਾਂ ਹਾਲੇ ਤੁਹਾਨੂੰ ਉਨ੍ਹਾਂ ਦੇ ਪੁੱਤਰ ਦੇ 40 ਦਿਨ ਦੇ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ।

 
 
 
 
 
 
 
 
 
 
 
 
 
 

Love Love Love 💕 @yuvrajhansofficial #hredaanyuvraajhans

A post shared by Hredaan Yuvraaj Hans (@hredaanyuvraajhans) on Jun 7, 2020 at 9:29am PDT

ਤਾਲਾਬੰਦੀ ਦੌਰਾਨ ਮਾਨਸੀ ਆਪਣੇ ਨਵਜੰਮੇ ਪੁੱਤਰ ਹਰੀਦਾਨ ਅਤੇ ਪਤੀ ਯੁਵਰਾਜ ਹੰਸ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ। ਉਹ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆਈ ਹੈ। ਜੀ ਹਾਂ ਮਾਨਸੀ ਸ਼ਰਮਾ ਨੇ ਆਪਣਾ ਨਵਾਂ ਅਤੇ ਮਾਂ ਬਣਨ ਤੋਂ ਬਾਅਦ ਪਹਿਲਾ ਟਿਕ-ਟਾਕ ਵੀਡੀਓ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਐਮੀ ਵਿਰਕ ਵੱਲੋਂ ਕਵਰ ਕੀਤਾ ਗਿਆ ਗੀਤ 'ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ' 'ਤੇ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

First TikTok post delivery 😍😍😋😋 #new mommy #blessed #babyboy #Hredaan’s mom #touchwood 🧿🧿 #thank u Rabb ji for everything 🤗

A post shared by 💞MANSI YUVRAJ HANS💞 (@mansi_sharma6) on Jun 8, 2020 at 8:53am PDT

ਦੱਸ ਦਈਏ ਕਿ ਮਾਨਸੀ ਸ਼ਰਮਾ ਆਪਣੀ ਪ੍ਰੇਗਨੈਂਸੀ (ਗਰਭ ਅਵਸਥਾ) ਦੌਰਾਨ ਵੀ ਆਪਣੇ ਪਤੀ ਯੁਵਰਾਜ ਹੰਸ ਨਾਲ ਕਾਫ਼ੀ ਫਨੀ ਵੀਡੀਓ ਬਣਾ ਕੇ ਸਾਂਝੀਆਂ ਕਰਦੀ ਸੀ। ਦਰਸ਼ਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ। ਮਾਨਸੀ ਸ਼ਰਮਾ ਟੀ. ਵੀ. ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ। ਉਸ ਨੇ ਕਈ ਨਾਮੀ ਸੀਰੀਅਲਾਂ 'ਚ ਕੰਮ ਕੀਤਾ ਹੈ ਤੇ ਬਹੁਤ ਜਲਦ ਉਹ ਪੰਜਾਬੀ ਫ਼ਿਲਮ 'ਪਰਿੰਦੇ' 'ਚ ਆਪਣੇ ਪਤੀ ਯੁਵਰਾਜ ਹੰਸ ਨਾਲ ਸਿਲਵਰ ਸਕ੍ਰੀਨ ਸਾਂਝੀ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 

New mommy daddy 🧿🧿😘😘 #Thank u Rabb ji for everything 🙏🙏

A post shared by 💞MANSI YUVRAJ HANS💞 (@mansi_sharma6) on Jun 10, 2020 at 9:49am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News