ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਯੁਵਰਾਜ ਮਾਨ ਦਾ ਗੀਤ ''ਲਿਟ ਲਾਈਫ''

5/8/2019 9:58:55 AM

ਜਲੰਧਰ (ਬਿਊਰੋ) — ਅਨੇਕਾਂ ਸਿੰਗਲ ਟਰੈਕਾਂ ਨਾਲ ਚਰਚਾ ਵਿਚ ਆਏ ਗਾਇਕ ਯੁਗਰਾਜ ਮਾਨ ਦੇ ਨਵੇਂ ਸਿੰਗਲ ਟਰੈਕ 'ਲਿਟ ਲਾਈਫ' ਦੇ ਵੀਡੀਓ ਨੂੰ ਯੂਟਿਊਬ 'ਤੇ 15 ਲੱਖ ਤੋਂ ਵੱਧ ਦਰਸ਼ਕਾਂ ਨੇ ਦੇਖਿਆ। ਜਾਣਕਾਰੀ ਦਿੰਦਿਆਂ ਇੰਦਰਪਾਲ ਤੇਜੀ ਨੇ ਦੱਸਿਆ ਕਿ ਯੁਗਰਾਜ ਮਾਨ ਦੇ ਸਿੰਗਲ ਟਰੈਕ 'ਲਿਟ ਲਾਈਫ' ਨੂੰ ਜਟ ਲਾਈਵ ਸਟੂਡੀਓ ਵਲੋਂ ਰਿਲੀਜ਼ ਕੀਤਾ ਗਿਆ ਹੈ। ਯੁਗਰਾਜ ਮਾਨ ਦੇ ਗੀਤ ਦਾ ਮਿਊਜ਼ਿਕ ਬਿੰਨੀ ਮਰਵਾਹਾ ਵਲੋਂ ਤਿਆਰ ਕੀਤਾ ਗਿਆ, ਜਿਸ ਖੁਦ ਗਾਇਕ ਯੁਗਰਾਜ ਮਾਨ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ।


ਦੱਸ ਦਈਏ ਕਿ ਯੁਵਰਾਜ ਮਾਨ ਦੇ ਸਿੰਗਲ ਟਰੈਕ 'ਲਿਟ ਲਾਈਫ' ਦਾ ਵੀਡੀਓ ਰਘੂ ਵਰਮਾ ਵਲੋਂ ਬਣਾਇਆ ਗਿਆ ਹੈ, ਜਿਸ ਨੂੰ ਮੈਲਬੋਰਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ। ਯੁਵਰਾਜ ਮਾਨ ਦਾ ਗੀਤ 'ਲਿਟ ਲਾਈਫ' ਯੂਟਿਊਬ ਦੇ ਨਾਲ-ਨਾਲ ਕਈ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News