ਜ਼ਾਇਰਾ ਵਸੀਮ ਨੇ ਟਿੱਡੀ ਦਲ ਦੇ ਹਮਲੇ ਨੂੰ ਦੱਸਿਆ ਅੱਲ੍ਹਾ ਦਾ ਕਹਿਰ, ਟਰੋਲ ਹੋਣ ’ਤੇ ਡਿਲੀਟ ਕੀਤਾ ਅਕਾਊਂਟ

5/29/2020 1:50:09 PM

ਨਵੀਂ ਦਿੱਲੀ(ਬਿਊਰੋ)- ਸਾਲ 2020 'ਚ ਲੋਕਾਂ ਦੇ ਸਾਹਮਣੇ ਇਕ ਤੋਂ ਬਾਅਦ ਇਕ ਮੁਸੀਬਤ ਆ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਹੁਣ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਨਵੀਂ ਮੁਸੀਬਤ ਬਣ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਲੱਖਾਂ ਕਰੋੜਾਂ ਦੀ ਤਦਾਦ 'ਚ ਟਿੱਡੀ ਦਲ ਆ ਗਿਆ ਹੈ। ਇਹ ਨਾ ਸਿਰਫ ਕਿਸਾਨਾਂ ਲਈ ਪ੍ਰੇਸ਼ਾਨੀ ਬਣਿਆ ਹੋਇਆ ਹੈ ਸਗੋਂ ਲੱਖਾਂ ਦੀ ਤਦਾਦ 'ਚ ਟਿੱਡੀਆਂ ਦਾ ਝੁੰਡ ਦੇਖ ਕੇ ਸਰਕਾਰਾਂ ਵੀ ਪ੍ਰੇਸ਼ਾਨ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਸਮੇਂ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਟਰੈਂਡ ਕਰ ਰਹੀਆਂ ਹਨ।
PunjabKesari
ਲੋਕ ਵੱਖ-ਵੱਖ ਤਰ੍ਹਾਂ ਨਾਲ ਇਸ ਤੋਂ ਬਚਣ, ਭਜਾਉਣ ਅਤੇ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਪਰ ਇਸ ਦੌਰਾਨ ਪ੍ਰੇਸ਼ਾਨ ਕਰਨ ਵਾਲੀਆਂ ਖਬਰਾਂ 'ਚ ਸਾਬਕਾ ਅਦਾਕਾਰਾ ਜ਼ਾਇਰਾ ਵਸੀਮ ਨੇ ਇਕ ਅਜਿਹਾ ਟਵੀਟ ਕਰ ਦਿੱਤਾ ਹੈ, ਜਿਸ ਨਾਲ ਲੋਕ ਭੜਕ ਗਏ ਹਨ। ਜ਼ਾਇਰਾ ਵਸੀਮ ਨੇ ਟਿੱਡੀਆਂ ਦੇ ਹਮਲੇ ਦੀ ਤੁਲਨਾ ਅੱਲ੍ਹਾ ਦੇ ਕਹਿਰ ਨਾਲ ਕਰ ਦਿੱਤੀ ਹੈ।
PunjabKesari
ਉਨ੍ਹਾਂ ਨੇ ਆਪਣੇ ਟਵੀਟ 'ਚ ਕੁਰਾਨਾ ਦੀ ਇਕ ਆਇਤ ਲਿਖੀ, ਜਿਸ 'ਚ ਇਨ੍ਹਾਂ ਹਮਲਿਆਂ ਦੀ ਚਿਤਾਵਨੀ ਤੇ ਅੱਲ੍ਹਾ ਦਾ ਕਹਿਰ ਦੱਸਿਆ ਹੈ। ਜ਼ਾਇਰਾ ਦੇ ਇਸ ਟਵੀਟ ਮਗਰੋਂ ਉਹ ਨਿਸ਼ਾਨੇ 'ਤੇ ਆ ਗਏ ਤੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਇਸਲਾਮ 'ਚ ਟਵਿੱਟਰ ਦੀ ਵਰਤੋਂ ਕਰਨਾ ਵੀ ਗਲਤ ਹੈ। ਇਸ ਲਈ ਉਨ੍ਹਾਂ ਨੂੰ ਟਵਿੱਟਰ ਛੱਡ ਦੇਣਾ ਚਾਹੀਦਾ ਹੈ।


ਇਸ ਹੰਗਾਮੇ ਮਗਰੋਂ ਜ਼ਾਇਰਾ ਨੇ ਫਿਲਹਾਲ ਸੱਚ 'ਚ ਟਵਿੱਟਰ ਛੱਡ ਦਿੱਤਾ ਹੈ। ਜੀ ਹਾਂ, ਜ਼ਾਇਰਾ ਵਸੀਮ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਹਮੇਸ਼ਾ ਲਈ ਕੀਤਾ ਹੈ ਜਾਂ ਫਿਰ ਸਿਰਫ ਕੁਝ ਸਮੇਂ ਲਈ ਇਹ ਤਾਂ ਸਮਾਂ ਹੀ ਦੱਸੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News