ਮੁੜ ਸਰਗਰਮ ਹੋਈ ਜ਼ਾਇਰਾ ਵਸੀਮ, ਕਸ਼ਮੀਰ ਦੇ ਹਾਲਾਤਾਂ ਨੂੰ ਕੀਤਾ ਬਿਆਨ

2/5/2020 1:36:49 PM

ਮੁੰਬਈ (ਬਿਊਰੋ) — ਫਿਲਮ ਇੰਡਸਟਰੀ ਛੱਡਣ ਦਾ ਐਲਾਨ ਕਰ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ 7 ਮਹੀਨੇ ਬਾਅਦ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਜ਼ਾਇਰਾ ਨੇ ਇੰਸਟਾਗ੍ਰਾਮ 'ਤੇ ਇਕ ਵਾਰ ਫਿਰ ਵੱਡੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਸ ਨੇ ਆਮ ਕਸ਼ਮੀਰ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਹੈ। ਜ਼ਾਇਰਾ ਨੇ ਲਿਖਿਆ, ''ਕਸ਼ਮੀਰ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ। ਅਸੀਂ ਉਮੀਦ ਤੇ ਨਿਰਾਸ਼ਾ ਦੇ ਵਿਚਕਾਰ ਲਟਕ ਰਹੇ ਹਾਂ। ਅਸੀਂ ਅਜਿਹੀ ਦੁਨੀਆਂ 'ਚ ਹਾਂ, ਜਿਥੇ ਸਾਡੀਆਂ ਇੱਛਾਵਾਂ ਤੇ ਜ਼ਿੰਦਗੀਆਂ ਕਿਸੇ ਹੋਰ ਨਿਯੰਤਰਣ 'ਚ ਹੈ। ਨਿਰਾਸ਼ਾ ਤੇ ਦੁੱਖ ਦੇ ਸਥਾਨ 'ਤੇ ਸ਼ਾਂਤੀ ਦਾ ਇਕ ਝੂਠ ਫੈਲਾਇਆ ਜਾ ਰਿਹਾ ਹੈ। ਕਸ਼ਮੀਰੀਆਂ ਦੀ ਆਜ਼ਾਦੀ 'ਤੇ ਕੋਈ ਵੀ ਪਾਬੰਦੀ ਲਾ ਸਕਦਾ ਹੈ। ਅਜਿਹੇ ਹਾਲਾਤ 'ਚ ਕਿਉਂ ਰੱਖਿਆ ਜਾ ਰਿਹਾ ਹੈ, ਜਿਥੇ ਸਾਡੇ 'ਤੇ ਪਾਬੰਦੀਆਂ ਹਨ।''
PunjabKesari
ਉਸ ਨੇ ਪੁੱਛਿਆ, ''ਸਾਡੀ ਆਵਾਜ਼ ਨੂੰ ਦਬਾ ਦੇਣਾ ਇੰਨਾ ਸੋਖਾ ਕਿਉਂ ਹੈ? ਸਾਡੀ ਸਮੀਕਰਨ ਦੀ ਸਵਤੰਤਰਤਾ 'ਤੇ ਪਾਬੰਗੀ ਲਾਉਣਾ ਕਿਉਂ ਇੰਨਾ ਆਸਾਨ ਹੈ? ਸਾਨੂੰ ਆਪਣੀ ਗੱਲ ਕਹਿਣ ਤੇ ਵਿਚਾਰ ਰੱਖਣ ਦੀ ਆਜ਼ਾਦੀ ਕਿਉਂ ਨਹੀਂ ਹੈ? ਸਾਡੇ ਵਿਚਾਰਾਂ ਨੂੰ ਸੁਣੇ ਬਿਨਾਂ ਹੀ ਉਸ ਨੂੰ ਬੁਰੀ ਤਰ੍ਹਾਂ ਖਾਰਿਜ ਕਰ ਦਿੱਤਾ ਜਾ ਰਿਹਾ ਹੈ। ਅਸੀਂ ਬਿਨਾਂ ਕਿਸੇ ਡਰ ਤੇ ਚਿੰਤਾ ਦੇ ਆਮ ਲੋਕਾਂ ਵਾਂਗ ਕਿਉਂ ਨਹੀਂ ਜੀ ਸਕਦੇ?'' ਇਸ ਤੋਂ ਇਲਾਵਾ ਜ਼ਾਇਰਾ ਨੇ ਦੱਸਿਆ ਕਿ ਕਿਵੇਂ ਕਸ਼ਮੀਰੀ ਪੰਡਿਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਲਿਖਿਆ, ''ਕਿਉਂ ਕਿਸੇ ਵੀ ਕਸ਼ਮੀਰੀ ਦੀ ਜ਼ਿੰਦਗੀ ਉਮਰ ਭਰ ਮੁਸ਼ਕਿਲਾਂ, ਪਾਬੰਦੀਆਂ ਤੇ ਪ੍ਰੇਸ਼ਾਨੀਆਂ ਤੋਂ ਗੁਜਰਦੀ ਹੈ, ਇਸ ਨੂੰ ਇੰਨਾ ਆਮ ਕਿਉਂ ਦਿੱਤਾ ਗਿਆ ਹੈ? ਅਜਿਹੀਆਂ ਹਜ਼ਾਰਾਂ ਅਟਕਲਾਂ 'ਤੇ ਵਿਰਾਮ ਦੀ ਥੋੜੀ ਜਿਹੀ ਵੀ ਕੋਸ਼ਿਸ਼ ਨਹੀਂ ਕਰਦੀ?''
PunjabKesari
ਦੱਸ ਦਈਏ ਕਿ 10 ਦਸੰਬਰ ਨੂੰ ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਲਿਆ ਗਿਆ ਸੀ। ਉਦੋਂ ਤੋਂ ਕਸ਼ਮੀਰ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਜ਼ਾਇਰਾ ਵਸੀਮ ਨੇ ਬਾਲੀਵੁੱਡ ਤੋਂ ਨਾਤਾ ਤੋੜਨ ਤੋਂ ਪਹਿਲਾਂ ਆਮਿਰ ਖਾਨ ਨਾਲ 'ਦੰਗਲ', 'ਦਿ ਸੀਕ੍ਰੇਟ ਸੁਪਰ ਸਟਾਰ' 'ਚ ਕੰਮ ਕੀਤਾ ਸੀ। ਉਥੇ ਹੀ ਜਦੋਂ ਉਹ ਬਾਲੀਵੁੱਡ ਤੋਂ ਦੂਰ ਹੋ ਰਹੀ ਸੀ ਉਦੋ ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖਤਰ ਨਾਲ ਉਸ ਦੀ ਫਿਲਮ 'ਦਿ ਸਕਾਈ ਇਜ਼ ਪਿੰਕ' ਆਉਣ ਵਾਲੀ ਸੀ, ਜਿਸ 'ਚ ਜ਼ਾਇਰਾ ਨੇ ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਦਾ ਕਿਰਦਾਰ ਨਿਭਾਇਆ ਸੀ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News