ਪੰਜਾਬੀ ਗੀਤਾਂ ''ਤੇ ਜ਼ਰੀਨ ਖਾਨ ਨੇ ਮਚਾਈ ਧਮਾਲ, ਵੀਡੀਓ ਵਾਇਰਲ

3/7/2020 2:04:53 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਦੂਰ ਪੰਜਾਬੀ ਫਿਲਮ ਇੰਡਸਟਰੀ 'ਚ ਧਮਾਲ ਮਚਾ ਰਹੀ ਹੈ। ਇਸ ਦੇ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਹੈ ਤੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੀ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਕੁਝ ਵੀਡੀਓ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

Surma surma on Loop @gururandhawa @jaysean 💥 #HappySunday #WeekendVibe #ZareenKhan

A post shared by Zareen Khan 🦄🌈✨👼🏻 (@zareenkhan) on Mar 1, 2020 at 5:19am PST


ਜ਼ਰੀਨ ਖਾਨ ਦੀਆਂ ਇਹ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਵਲੋਂ ਵੀ ਉਸ ਦੀਆਂ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਕ ਵੀਡੀਓ 'ਚ ਜ਼ਰੀਨ ਖਾਨ ਪੰਜਾਬੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਇਕ ਹੋਰ ਵੀਡੀਓ 'ਚ ਉਹ ਖੁੱਲ੍ਹੇ ਮੈਦਾਨ 'ਤੇ ਐਕਰੋਬੈਟਿਕਸ ਦਿਖਾਉਂਦੀ ਨਜ਼ਰ ਆ ਰਹੀ ਹੈ। ਜ਼ਰੀਨ ਖਾਨ ਦੀ ਇਹ ਨਵੀਂ ਸਟਾਈਲ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

Not all those who WANDER , are LOST ! #RannOfKutch #WhiteDesert #Bhuj #IncredibleIndia #TravelWithZareen #HappyHippie #TravelDiaries #WanderLust #JeepBollywoodTrails #KeepWandering #ZareenKhan

A post shared by Zareen Khan 🦄🌈✨👼🏻 (@zareenkhan) on Mar 6, 2020 at 1:04am PST


ਦੱਸ ਦਈਏ ਕਿ ਜ਼ਰੀਨ ਖਾਨ ਦੀਆਂ ਵੀਡੀਓਜ਼ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਵੀ ਲੱਖਾਂ ਵਿਊਜ਼ ਮਿਲੇ ਹਨ। ਜ਼ਰੀਨ ਖਾਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਲੋਕਾਂ ਨੇ ਉਨ੍ਹਾਂ ਦੀਆਂ ਵੀਡੀਓਜ਼ 'ਤੇ ਟਿੱਪਣੀਆਂ ਜ਼ਰੀਏ ਕਾਫੀ ਪ੍ਰਤੀਕਿਰਿਆ ਦਿੱਤੀ ਹੈ।

 
 
 
 
 
 
 
 
 
 
 
 
 
 

When you are a @itsrohitshetty & @ajaydevgn fan ... #ShootShenanigans #PagalPathaan #HappyHippie #Golmaal #BehindTheScenes #JeepBollywoodTrails #ZareenKhan

A post shared by Zareen Khan 🦄🌈✨👼🏻 (@zareenkhan) on Mar 5, 2020 at 3:38am PST


ਦੱਸਣਯੋਗ ਹੈ ਕਿ ਜ਼ਰੀਨ ਖਾਨ ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨਾਲ ਫਿਲਮ 'ਡਾਕਾ' 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਉਸ ਨੇ ਫਿਲਮ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਜ਼ਰੀਨ ਖਾਨ ਕਈ ਹੋਰ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


ਇਹ ਵੀ ਦੇਖੋ : ਈਸ਼ਾ ਅੰਬਾਨੀ ਦੀ ਹੋਲੀ ਪਾਰਟੀ 'ਚ ਫਿਲਮੀ ਸਿਤਰਿਆਂ ਨੇ ਲਾਈਆਂ ਰੌਣਕਾਂ (ਤਸਵੀਰਾਂ)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News