ਕੋਰੋਨਾ ਦੇ ਸੰਕਟ ਵਿਚ ਇਸ ਚੈਨਲ ਨੇ ਕੀਤਾ ਵੈੱਬ ਸੀਰੀਜ਼ ਦੇ ਪ੍ਰਸਾਰਣ ਦਾ ਐਲਾਨ, ਅੱਜ ਤੋਂ ਸ਼ੁਰੂ ਹੋਣਗੇ ਇਹ 3 ਸੁਪਰਹਿੱਟ ਸ਼

3/25/2020 10:22:54 AM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦੇ ਚਲਦਿਆ ਬੰਦ ਹੋਇਆਂ ਫ਼ਿਲਮਾਂ ਅਤੇ ਟੀ. ਵੀ. ਸੀਰੀਅਲ ਦੀ ਸ਼ੂਟਿੰਗ ਦਾ ਤੋੜ ਚੈਨਲਾਂ ਨੇ ਕੱਢ ਲਿਆ ਹੈ। ਇਸਦੀ ਸ਼ੁਰੁਆਤ ਜੀ. ਟੀ. ਵੀ. ਤੋਂ ਹੋ ਰਹੀ ਹੈ, ਜੋ ਡਿਜ਼ੀਟਲ ਉੱਪਰ ਪ੍ਰਸਿੱਧ ਰਹੀਆਂ ਵੈੱਬ ਸੀਰੀਜ਼ ਦਾ ਪ੍ਰਸਾਰਣ ਹੁਣ ਟੀ. ਵੀ. ਚੈਨਲ ਉੱਪਰ ਕਰਨ ਜਾ ਰਿਹਾ ਹੈ। ਇਹਨਾਂ ਵੈੱਬ ਸੀਰੀਜ਼ ਦੀ ਟੀ. ਵੀ. ਦਾ ਪ੍ਰਸਾਰਣ ਅੱਜ ਯਾਨੀ ਕਿ ਬੁੱਧਵਾਰ ਤੋਂ ਹੋ ਰਹੀ ਹੈ।  ‘ਕਰ ਲੇ ਤੂੰ ਭੀ ਮੋਹੱਬਤ‘, ‘ਬਾਰਿਸ਼‘ ਅਤੇ  ‘ਕਹਿਨੇ ਕੋ ਹਮਸਫਰ ਹੈਂ‘, ਇਹ ਤਿੰਨੋਂ ਵੈੱਬ ਸੀਰੀਜ਼ ਇਕ ਤੋਂ ਬਾਅਦ ਇਕ ਰਾਤ 9 ਵਜੇ ਤੋਂ ਪ੍ਰਸਾਰਿਤ ਹੋਣਗੀਆਂ।

‘ਕਰ ਲੇ ਤੂੰ ਭੀ ਮੋਹੱਬਤ‘ ਵਿਚ ਮੁੱਖ ਕਲਾਕਾਰ ਰਾਮ ਕਪੂਰ ਤੇ ਸਾਕਸ਼ੀ ਤੰਵਰ ਹੈ। ਇਹ ਇਕ ਜਾਨਬਾਜ਼ ਸੁਪਰਸਟਾਰ ਤੇ ਉਸਦੀ ਸਲਾਹਕਾਰ ਦੀ ਕਹਾਣੀ ਹੈ, ਜੋ ਸ਼ਰਾਬ ਦੀ ਲੱਤ ਤੋਂ ਉਬਰਦਾ ਹੈ। ਇਸ ਕਹਾਣੀ ਵਿਚ ਦਿਖਾਇਆ ਗਿਆ ਹੈ ਕਿ ਆਪਣੀਆਂ ਧੀਆਂ ਦੇ ਵਿਆਹ ਦੌਰਾਨ ਇਕ ਸੁਪਰਸਟਾਰ ਨੂੰ ਆਪਣੀ ਸਲਾਹਕਾਰ ਨਾਲ ਪਿਆਰ ਹੋ ਜਾਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਡਰਾਮਾ ਹੁੰਦਾ ਹੈ ।

ਇਹਨਾਂ ਤਿੰਨਾਂ ਸ਼ੋਅਜ਼ ਤੋਂ ਇਲਾਵਾ ਦਰਸ਼ਕ ਆਪਣੇ ਪਸੰਦੀਦਾ ਸ਼ੋਅਜ਼ ‘ਕੁਮਕੁਮ ਭਾਗਿਆ‘ ਅਤੇ ‘ਕੁੰਡਲੀ ਭਗਯਾ‘ ਦੇ ਸਭ ਤੋਂ ਦਿਲਚਸਪ ਐਪੀਸੋਡ ਵੀ ਦੇਖੇ ਜਾ ਸਕਦੇ ਹਨ, ਜਿਹਨਾਂ ਦਾ ਪ੍ਰਸਾਰਣ ਸ਼ਾਮ 7 ਤੋਂ 8 ਵਜੇ ਅਤੇ ਰਾਤ 8 ਤੋਂ 9 ਵਜੇ ਹਰ ਸੋਮਵਾਰ ਤੋਂ ਸ਼ੁਕਰਵਾਰ ਹੋਵੇਗਾ। ਜ਼ੀ. ਟੀ. ਵੀ. ਦੇ ਪ੍ਰਸਿੱਧ ਕਲਾਸਿਕ ਸ਼ੋਅਜ਼ ਜਿਵੇ ਰਾਮ ਕਪੂਰ ਅਤੇ ਪ੍ਰਾਚੀ ਦੇਸਾਈ ਦਾ ‘ਕਸਮ ਸੇ‘ ਅਤੇ ਕ੍ਰਿਸਟਲ ਡਿਸੂਜ਼ਾ, ਪਰਾਗ ਤਿਆਗੀ ਅਤੇ ਕਿਸ਼ਵਰ ਦਾ ‘ਬ੍ਰਹਮਰਾਕਸ਼ਸ‘ ਵੀ ਇਕ ਵਾਰ ਮੁੜ ਦਿਖਾਇਆ ਜਾਵੇਗਾ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News