ਖੂਬਸੂਰਤੀ ਅਤੇ ਐਕਟਿੰਗ ਦਾ ਅਨੋਖਾ ਸੰਗਮ ਹੈ ਜ਼ੀਨਤ ਅਮਾਨ

11/19/2019 10:19:09 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਅੱਜ ਆਪਣਾ 68ਵਾਂ ਜਨਮਦਿਨ ਮਨਾ ਰਹੀ ਹੈ। ਜ਼ੀਨਤ ਦਾ ਜਨਮ 19 ਨਵੰਬਰ 1951 ਨੂੰ ਜਰਮਨੀ ਵਿਚ ਹੋਇਆ । ਜ਼ੀਨਤ ਨੇ ਆਪਣੇ ਜ਼ਮਾਨੇ 'ਚ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ । ਜ਼ੀਨਤ ਅਮਾਨ ਰਜ਼ਾ ਮੁਰਾਦ ਦੀ ਕਜ਼ਨ ਹੈ ਪਰ ਉਮਰ ਦੇ ਇਸ ਪੜਾਅ 'ਤੇ ਆ ਕੇ ਉਨ੍ਹਾਂ ਨੂੰ ਪਛਾਣ ਪਾਉਣਾ ਮੁਸ਼ਕਲ ਹੋ ਗਿਆ ਹੈ।
PunjabKesari
ਜ਼ੀਨਤ ਅਮਾਨ ਨੇ ਫਿਲਮਾਂ 'ਚ ਕਈ ਬੋਲਡ ਕਿਰਦਾਰ ਕੀਤੇ ਹਨ। 'ਸਤਿਅਮ ਸ਼ਿਵਮ ਸੁੰਦਰਮ' 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਮਾਨੁੱਲਾ ਖਾਨ ਇੱਕ ਰਾਈਟਰ ਸਨ ਅਤੇ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦੀ ਸਕਰਿਪਰਟ ਲਿਖੀ ਸੀ।
PunjabKesari
ਜ਼ੀਨਤ ਜਦੋਂ 13 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਜ਼ੀਨਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਪੱਤਰਕਾਰ ਦੇ ਰੂਪ 'ਚ ਕੀਤੀ ਸੀ। ਪੱਤਰਕਾਰੀ ਕਰਦੇ-ਕਰਦੇ ਉਨ੍ਹਾਂ ਦੀ ਦਿਲਚਸਪੀ ਮਾਡਲਿੰਗ ਤੇ ਫਿਰ ਐਕਟਿੰਗ ਵੱਲ ਹੋਈ।
PunjabKesari
ਦੱਸ ਦੇਈਏ ਕਿ ਜ਼ੀਨਤ ਨੇ ਮਿਸ ਇੰਡੀਆ ਕਾਨਟੈਸਟ 'ਚ ਵੀ ਹਿੱਸਾ ਲਿਆ ਸੀ, ਜਿਸ 'ਚ ਉਹ ਦੂਜੀ ਰਨਰਅੱਪ ਰਹੀ। ਉਹ ਮਿਸ ਏਸ਼ੀਆ ਪੈਸੇਫਿਕ ਚੁਣੀ ਗਈ ਸੀ। ਉਨ੍ਹਾਂ ਨੂੰ ਪਛਾਣ ਫਿਲਮ 'ਹਰੇ ਕ੍ਰਿਸ਼ਣਾ' ਤੋਂ ਮਿਲੀ।
PunjabKesari
ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਅਤੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਜਾਵੇਗਾ ਕਿ ਇਹ ਜ਼ੀਨਤ ਅਮਾਨ ਹੀ ਹੈ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News