ਦੇਖੋ ਕਿਸ ਦੀ ਮੰਜੀ ਠੋਕਣ ਦੀ ਗੱਲ ਕਰ ਰਹੇ ਨੇ ਜ਼ੋਰਾ ਰੰਧਾਵਾ (ਵੀਡੀਓ)

7/3/2019 4:48:30 PM

ਜਲੰਧਰ (ਬਿਊਰੋ) : ਕਾਫੀ ਲੰਬੇ ਸਮੇਂ ਬਾਅਦ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਆਪਣੇ ਨਵੇਂ ਗੀਤ 'ਪਟਾਕੇ' ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ ਹਨ। ਜੀ ਹਾਂ, ਹਾਲ ਹੀ 'ਚ ਜ਼ੋਰਾ ਰੰਧਾਵਾ ਦਾ ਗੀਤ 'ਪਟਾਕੇ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜ਼ੋਰਾ ਰੰਧਾਵਾ ਦੇ ਗੀਤ 'ਪਟਾਕੇ' ਨੂੰ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ, ਜਿਸ ਦੇ ਬੋਲ ਬੱਲੀ ਜੇਠੂਵਾਲ ਨੇ ਸ਼ਿੰਗਾਰੇ ਹਨ। ਜ਼ੋਰਾ ਰੰਧਾਵਾ ਦੇ ਗੀਤ 'ਪਟਾਕੇ' ਦਾ ਵੀਡੀਓ ਬੇਹੱਦ ਸੁਚੱਜੇ ਢੰਗ ਨਾਲ ਬਣਾਈ ਗਈ ਹੈ, ਜਿਸ 'ਚ ਪ੍ਰੇਮੀ ਇਕ ਕੁੜੀ ਨੂੰ ਚਾਹੁੰਦਾ ਹੈ ਅਤੇ ਆਖ ਰਿਹਾ ਹੈ ਕਿ ਉਸ ਦੇ ਨਾਲ ਦੋਸਤੀ ਕਰ ਲਵੇ ਅਤੇ ਜੇ ਕੋਈ ਉਸ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਹ ਉਸ ਨੂੰ ਸਬਕ ਸਿਖਾ ਦੇਵੇਗਾ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜ਼ੋਰਾ ਰੰਧਾਵਾ ਨੇ ਸੰਗੀਤ ਜਗਤ ਨੂੰ ਕਈ ਹਿੱਟ ਦੇ ਚੁੱਕੇ ਹਨ, ਜਿਨ੍ਹਾਂ 'ਚ 'ਵੰਡਰਲੈਂਡ', 'ਇੱਕ ਇੰਚ' ਵਰਗੇ ਸੁਪਹਿੱਟ ਗੀਤ ਸ਼ਾਮਲ ਹਨ। ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਇਹ ਗੀਤ ਅੱਜ ਵੀ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News