KRK ਦਾ ਟਵੀਟ, ''ਖੁਸ਼ਹਾਲ ਦੇਸ਼ਾਂ ਦੀ ਲਿਸਟ ''ਚ ਭਾਰਤ ਪਾਕਿ ਤੋਂ ਵੀ ਪਿੱਛੇ, ਬਹੁਤ ਸ਼ਰਮਿੰਦਾ ਹਾਂ''

3/21/2020 4:16:07 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਤੇ ਪ੍ਰੋਡਿਊਸਰ ਕਮਾਲ ਆਰ ਖਾਨ ਨੇ ਹਾਲ ਹੀ 'ਚ ਇਕ ਟਵੀਟ ਕੀਤਾ ਹੈ, ਜੋ ਲੋਕਾਂ ਨੂੰ ਆਪਣੀ ਵੱਲ ਆਕਰਸ਼ਿਤ ਕਰ ਰਿਹਾ ਹੈ ਅਤੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਰਿਹਾ ਹੈ। ਕਮਾਲ ਆਰ ਖਾਨ ਨੇ ਟਵੀਟ ਕਰਕੇ ਕਿਹਾ, ''ਪਾਕਿਸਤਾਨ ਖੁਸ਼ਹਾਲ ਦੇਸ਼ਾਂ ਦੀ ਲਿਸਟ 'ਚ 67ਵੇਂ ਨੰਬਰ 'ਤੇ ਹੈ ਜਦਕਿ ਭਾਰਤ ਦੀ ਗਿਣਤੀ 140 ਹੈ। ਅਮਰੀਕਾ 19ਵੇਂ ਤੇ ਯੂਏਈ 21ਵੇਂ ਸਭ ਤੋਂ ਖੁਸ਼ਹਾਲ ਦੇਸ਼ ਹੈ ਤੇ ਸਾਡਾ ਡਰਾਮਾ ਮੀਡੀਆ ਇਹ ਦਿਖਾਉਂਦਾ ਹੈ ਕਿ ਪਾਕਿਸਤਾਨ ਸਭ ਤੋਂ ਖਰਾਬ ਦੇਸ਼ ਹੈ। ਅੱਜ ਮੈਂ ਬਹੁਤ ਸ਼ਰਮਿੰਦਾ ਹਾਂ ਜੇਕਰ ਭਾਰਤ ਪਾਕਿਸਤਾਨ ਦੀ ਤੁਲਨਾ 'ਚ ਬਹੁਤ ਪਿੱਛੇ ਹੈ। ਇਹ ਸਹੀ ਨਹੀਂ ਹੈ।''

ਹਾਲ ਹੀ 'ਚ ਉਨ੍ਹਾਂ ਪੀ. ਐੱਮ. ਮੋਦੀ ਦੇ 'ਜਨਤਾ ਕਰਫਿਊ' ਵਾਲੀ ਅਪੀਲ ਨੂੰ ਲੈ ਕੇ ਵੀ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ, “ਕੋਰੋਨਾ ਵਾਇਰਸ ਨੂੰ ਰੋਕਣ ਲਈ ਜਨਤਕ ਕਰਫਿਊ ਘੱਟੋ-ਘੱਟ ਇਕ ਹਫਤੇ ਲਈ ਹੋਣਾ ਚਾਹੀਦਾ ਹੈ। 'ਜਨਤਕ ਕਰਫਿਊ' ਲਈ ਇਕ ਦਿਨ ਇਕ ਮਜ਼ਾਕ ਵਰਗਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਕੋਰੋਨਾ ਵਾਇਰਸ ਬਾਰੇ ਗੰਭੀਰ ਨਹੀਂ ਹਾਂ।''

ਕਮਾਲ ਆਰ ਖਾਨ ਅਕਸਰ ਸੋਸ਼ਲ ਮੀਡੀਆ 'ਤੇ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖਦੇ ਹਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ਫਿਲਮਾਂ ਨਾਲ ਜੁੜਿਆ ਸਰਵੇ ਤੇ ਉਨ੍ਹਾਂ ਦਾ ਰਿਵਿਊ ਵੀ ਕਰਦੇ ਹਨ। ਖਾਸ ਗੱਲ ਤਾਂ ਇਹ ਹੈ ਕਿ ਕਮਾਲ ਆਰ ਖਾਨ ਦੇ ਟਵੀਟ ਖੂਬ ਵਾਇਰਲ ਵੀ ਹੁੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News