ਰਣਬੀਰ ਦੀ ਸਾਬਕਾ ਪ੍ਰੇਮਿਕਾ ਦੇ ਗੀਤ 'ਤੇ ਸੈਲਫੀ ਡਾਂਸ ਕਰਦੀ ਦਿਖੀ ਮਾਹਿਰਾ ਖਾਨ, ਵੀਡੀਓ ਵਾਇਰਲ

11/1/2017 1:34:52 PM

ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨਾਲ ਸਮੋਕਿੰਗ ਤਸਵੀਰਾਂ ਕਾਰਨ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ ਤੇ ਕੁਝ ਲੋਕਾਂ ਨੇ ਦੋਹਾਂ ਨੂੰ ਰੱਜ ਕੇ ਟਰੋਲ ਕੀਤਾ। ਹੁਣ ਮਾਹਿਰਾ ਖਾਨ ਦਾ ਇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ 'ਚ 'ਕਾਲਾ ਚਸ਼ਮਾ' ਸੈਲਫੀ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ।

ਅਸਲ 'ਚ ਕੈਟਰੀਨਾ ਕੈਫ ਦੇ ਗੀਤ 'ਕਾਲਾ ਚਸ਼ਮਾ' 'ਤੇ ਸੈਲਫੀ ਡਾਂਸ ਕਰਦੀ ਹੋਏ ਉਸ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਪਾਕਿਸਤਾਨੀ ਅਦਾਕਾਰਾ ਦਾ ਇਹ ਡਾਂਸ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਜਿਸ 'ਚ ਉਹ ਕਾਲਾ ਚਸ਼ਮਾ ਲਾ ਕੇ ਡਾਂਸ ਮੂਵਜ਼ ਕਰਦੀ ਨਜ਼ਰ ਆ ਰਹੀ ਹੈ। ਮਾਹਿਰਾ ਖਾਨ ਦੇ ਐਕਸਪ੍ਰੈਸ਼ਨ ਇਸ ਵੀਡੀਓ 'ਚ ਕਾਫੀ ਕਿਊਟ ਲੱਗ ਰਹੇ ਹਨ। ਉਂਝ ਤਾਂ ਇਨੀ ਦਿਨੀਂ ਉਹ ਆਪਣੀ ਫਿਲਮ 'ਵਰਨਾ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਜੋ ਕਿ 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਦੱਸ ਦੇਈਏ ਮਾਹਿਰਾ ਨੇ ਬਾਲੀਵੁੱਡ 'ਚ ਸ਼ਾਹਰੁਖ ਖਾਨ ਦੇ ਓਪੋਜ਼ਿਟ ਫਿਲਮ 'ਰਈਸ' ਨਾਲ ਐਂਟਰੀ ਕੀਤੀ ਸੀ, ਜਿਸ ਦਾ ਪ੍ਰਦਸ਼ਨ ਬਾਕਸ ਆਫਿਸ 'ਤੇ ਕਾਫੀ ਵਧੀਆ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News