ਪ੍ਰਿਅੰਕਾ ਦਾ ਪਾਕਿਸਤਾਨੀ ਔਰਤ ਨੂੰ ਕਰਾਰਾ ਜਵਾਬ, ਕਿਹਾ- ਜੰਗ ਨਹੀਂ ਚਾਹੁੰਦੀ ਪਰ ਮੈਂ ਦੇਸ਼ਭਗਤ ਹਾਂ

8/11/2019 9:48:23 PM

ਲਾਸ ਏਂਜਲਸ— ਅਮਰੀਕਾ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਅਭਿਨੇਤਰੀ ਪ੍ਰਿਅੰਕਾ ਚੋਪੜਾ 'ਤੇ ਇਕ ਪਾਕਿਸਤਾਨੀ ਔਰਤ ਨੇ ਦੋਸ਼ ਲਾਇਆ ਕਿ ਉਹ ਉਨ੍ਹਾਂ ਦੇ ਦੇਸ਼ ਦੇ ਖਿਲਾਫ ਪ੍ਰਮਾਣੂ ਜੰਗ ਨੂੰ ਉਕਸਾ ਰਹੀ ਹੈ। ਪਾਕਿਸਤਾਨੀ ਔਰਤ ਨੇ ਪ੍ਰਿਅੰਕਾ ਦੇ ਪੁਰਾਣੇ ਟਵੀਟ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਸਦਭਾਵਨਾ ਦੂਤ ਦੇ ਤੌਰ 'ਤੇ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਕੀਤਾ, ਜਿਸ 'ਤੇ ਪ੍ਰਿਅੰਕਾ ਚੋਪੜਾ ਨੇ ਵੀ ਬੇਬਾਕ ਹੋ ਕੇ ਕਹਿ ਦਿੱਤਾ ਕਿ ਮੈਂ ਜੰਗ ਨਹੀਂ ਚਾਹੁੰਦੀ ਪਰ ਮੈਂ ਦੇਸ਼ਭਗਤ ਹਾਂ।

ਅਸਲ 'ਚ ਪ੍ਰਿਅੰਕਾ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਭਾਰਤੀ ਲੜਾਕੂ ਜਹਾਜ਼ਾਂ ਦੇ ਹਮਲੇ ਲਈ ਭਾਰਤੀ ਫੌਜ ਨੂੰ ਵਧਾਈ ਦਿੱਤੀ ਸੀ। ਪ੍ਰਿਅੰਕਾਂ ਨੇ ਟਵੀਟ 'ਚ ਲਿਖਿਆ ਸੀ ਕਿ 'ਜੈ ਹਿੰਦ। ਭਾਰਤੀ ਫੌਜ।' ਬਿਊਟੀਕੋਨ ਲਾਸ ਏਂਜਲਸ ਪ੍ਰੋਗਰਾਮ ਦਾ ਇਕ ਵੀਡੀਓ ਸੋਸ਼ਲ ਮੀਡਆ 'ਤੇ ਆਇਆ ਹੈ, ਜਿਸ 'ਚ ਦਰਸ਼ਕਾਂ 'ਚ ਬੈਠੀ ਇਕ ਔਰਤ ਕਹਿੰਦੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਪ੍ਰਿਅੰਕਾ ਵੱਲ ਇਸ਼ਾਰਾ ਕਰਦੀ ਹੈ। ਔਰਤ ਨੇ ਕਿਹਾ ਕਿ ਸਦਭਾਵਨਾ ਦੂਤ ਦੇ ਤੌਰ 'ਤੇ ਤੁਸੀਂ ਪਾਕਿਸਤਾਨ ਦੇ ਖਿਲਾਫ ਪ੍ਰਮਾਣੂ ਜੰਗ ਲਈ ਉਕਸਾ ਰਹੇ ਹੋ। ਮੇਰੇ ਜਿਹੇ ਲੋਕਾਂ ਨੇ ਤੁਹਾਡੇ ਕਾਰੋਬਾਰ 'ਚ ਆਪਣਾ ਸਮਰਥਨ ਕੀਤਾ ਹੈ। ਇਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਉਸ ਮਹਿਲਾ ਦੇ ਚੁੱਪ ਹੋਣ ਦਾ ਇੰਤਜ਼ਾਰ ਕੀਤਾ ਤੇ ਫਿਰ ਉਸ ਨੂੰ ਜਵਾਬ ਦਿੱਤਾ।

ਪ੍ਰਿਅੰਕਾ ਨੇ ਕਿਹਾ ਕਿ ਪਾਕਿਸਤਾਨ 'ਚ ਮੇਰੇ ਕਈ ਦੋਸਤ ਹਨ ਤੇ ਮੈਂ ਭਾਰਤ ਤੋਂ ਹਾਂ। ਜੰਗ ਅਜਿਹੀ ਚੀਜ਼ ਨਹੀਂ ਹੈ, ਜੋ ਮੈਂ ਚਾਹੁੰਦੀ ਹਾਂ ਪਰ ਮੈਂ ਦੇਸ਼ਭਗਤ ਹਾਂ। ਮੈਨੂੰ ਅਫਸੋਸ ਹੈ ਜੇਕਰ ਮੈਂ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜੋ ਮੈਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਹੈ। ਅਦਾਕਾਰਾ ਨੇ ਅੱਗੇ ਕਿਹਾ ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ ਦੇ ਕੋਲ ਇਕ ਵਿਚਾਲੇ ਦਾ ਰਸਤਾ ਹੁੰਦਾ ਹੈ, ਜਿਸ 'ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਠੀਕ ਉਦਾਂ ਹੀ ਜਿਦਾਂ ਤੁਸੀਂ ਕਰਦੇ ਹੋ। ਹੁਣ ਜਿਸ ਤਰ੍ਹਾਂ ਤੁਸੀਂ ਮੇਰੇ ਵੱਲ ਆਏ... ਚੀਖੋ ਨਾ। ਅਸੀਂ ਇਥੇ ਪਿਆਰ ਲਈ ਆਏ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh

Related News