ਮਸ਼ਹੂਰ ਸਵੀਡਿਸ਼ DJ ਅਵਿਸੀ ਦਾ 28 ਸਾਲ ਦੀ ਉਮਰ 'ਚ ਦਿਹਾਂਤ

4/21/2018 4:14:34 AM

ਸਟਾਕਹੋਮ— ਸਵੀਡਨ ਦੇ ਮਸ਼ਹੂਰ ਡੀਜੇ ਅਵਿਸੀ, ਜਿਨ੍ਹਾਂ ਦਾ ਅਸਲੀ ਨਾਂ ਟਿਮ ਬਰਗਲਿੰਗ ਹੈ, ਦਾ 28 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪ੍ਰਚਾਰਕ ਨੇ ਦਿੱਤੀ ਹੈ।

ਅਵਿਸੀ ਦੀ ਪ੍ਰਚਾਰਕ ਡਿਆਨਾ ਬੇਰੋਨ ਨੇ ਦੱਸਿਆ ਕਿ ਟਿਮ ਬਰਗਲਿੰਗ, ਜਿਨ੍ਹਾਂ ਨੂੰ ਅਵਿਸੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦੀ ਮੌਤ ਕਾਰਨ ਇੰਡਸਟ੍ਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਚਾਰਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਵਿਸੀ ਦੀ ਮੌਤ ਮਸਕਟ, ਓਮਾਨ 'ਚ ਸ਼ੁੱਕਰਵਾਰ 20 ਅਪ੍ਰੈਲ ਨੂੰ ਹੋਈ ਹੈ। ਅਵਿਸੀ ਦੇ ਦਿਹਾਂਤ ਬਾਰੇ ਅਜੇ ਇਸ ਤੋਂ ਜ਼ਿਆਦਾ ਹੋਰ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਗਈ। ਪ੍ਰਚਾਰਕ ਨੇ ਕਿਹਾ ਕਿ ਇਸ ਦੁਖ ਦੀ ਘੜੀ 'ਚ ਸਾਨੂੰ ਪੀੜਤ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ।

ਅਵਿਸੀ ਦਾ ਦਿਹਾਂਤ ਕਿਸ ਹਾਲਾਤਾਂ 'ਚ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਿਪੋਰਟ ਮੁਤਾਬਕ ਅਵਿਸੀ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਨ, ਜਿਸ ਕਾਰਨ 2016 'ਚ ਉਸ ਨੇ ਟੂਰ 'ਤੇ ਜਾਣਾ ਛੱਡ ਦਿੱਤਾ ਸੀ ਪਰ ਸਟੂਡਿਓ 'ਚ ਮਿਊਜ਼ਿਕ ਬਣਾਉਣਾ ਜਾਰੀ ਰੱੱਖਿਆ। ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਾਰਨ ਉਹ ਪੈਂਕਕ੍ਰਿਆਟੀਸ ਨਾਂ ਦੀ ਬਿਮਾਰੀ ਦਾ ਸਾਹਮਣਾ ਕਰ ਰਿਹਾ ਸੀ। 2014 'ਚ ਉਸ ਦੇ ਅਪੈਂਡਿਕਸ ਦਾ ਆਪਰੇਸ਼ਨ ਵੀ ਹੋਇਆ ਸੀ। ਦੱਸ ਦਈਏ ਕਿ ਅਵਿਸੀ ਦਾ ਜਨਮ ਸਵੀਡਨ 'ਚ ਹੋਇਆ ਸੀ। ਉਹ ਡੀਜੇ ਦੇ ਨਾਲ-ਨਾਲ ਇਕ ਪ੍ਰੋਡਿਊਸਰ ਵੀ ਸੀ। ਉਸ ਨੂੰ 2 ਐੱਮ.ਟੀ.ਵੀ. ਐਵਾਰਡ, ਇਕ ਬਿਲਬੋਰਡ ਮਿਊਜ਼ਿਕ ਐਵਾਰਡ ਤੇ 2 ਗ੍ਰੈਮੀ ਨਾਮਿਨੇਸ਼ਨ ਵੀ ਮਿਲ ਚੁੱਕਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News