ਦੁਨੀਆ ਭਰ ''ਚ ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਅਮਾਨਉੱਲਾ ਦਾ ਦਿਹਾਂਤ

3/6/2020 3:26:03 PM

ਜਲੰਧਰ (ਬਿਊਰੋ) — ਹਾਲ ਹੀ 'ਚ ਖਬਰ ਆਈ ਹੈ ਕਿ ਦੁਨੀਆ ਭਰ 'ਚ ਮਸ਼ਹੂਰ ਪਾਕਿਸਤਾਨੀ ਟੀ. ਵੀ. ਕਾਮੇਡੀਅਨ ਅਮਾਨਉੱਲਾ ਖਾਨ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਅਮਾਨਉੱਲਾ ਸਰੀਰਕ ਤੌਰ 'ਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਦੇ ਫੇਫੜੇ ਤੇ ਕਿਡਨੀਆਂ ਖਰਾਬ ਹੋ ਚੁੱਕੀਆਂ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਔਖ ਸੀ।

ਦੱਸ ਦਈਏ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਅਮਾਨਉੱਲਾ ਦੀ ਮੌਤ ਦੀ ਅਫਵਾਹ ਉੱਡੀ ਸੀ। ਅਮਾਨਉੱਲਾ ਆਪਣੇ ਪ੍ਰੋਗਰਾਮ 'ਖਬਰਨਾਕ' ਲਈ ਜੀ. ਈ. ਓ. ਨਿਊਜ਼ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਹਕੀਮ ਸਾਹਿਬ ਨਾਂ ਦੇ ਇਕ ਸਾਧਾਰਨ, ਅੰਨ੍ਹੇ ਪਿੰਡ ਦੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ ਇਹ ਟੀ. ਵੀ. ਸ਼ੋਅ ਅਗਸਤ 2013 'ਚ ਛੱਡਿਆ ਸੀ। ਭਾਰਤੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਸਮੇਤ ਕਈ ਹੋਰ ਭਾਰਤੀ ਕਾਮੇਡੀਅਨ ਉਨ੍ਹਾਂ ਨੂੰ ਆਪਣੇ ਅਧਿਆਪਕ ਤੇ ਪ੍ਰੇਰਣਾ ਦੇ ਰੂਪ 'ਚ ਮੰਨਦੇ ਹਨ। ਅਮਾਨਉੱਲਾ ਨੂੰ ਪਾਕਿਸਤਾਨ 'ਚ 'ਦਿ ਕਿੰਗ ਆਫ ਕਾਮੇਡੀ' ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। 

ਇਹ ਵੀ ਦੇਖੋ : ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News