ਬਾਦਸ਼ਾਹ ਨੇ ਪੋਸਟ ਕੀਤੀ ਡਰਾਉਣੀ ਵੀਡੀਓ, ਪਛਾਣਨਾ ਹੋਇਆ ਮੁਸ਼ਕਿਲ

6/5/2018 5:23:21 PM

ਨਵੀਂ ਦਿੱਲੀ (ਬਿਊਰੋ)— ਇੰਡੀਆ ਦੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਲੇਟੈਸਟ ਗੀਤ 'ਬਜ਼' ਲੋਕਾਂ 'ਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਵੀ ਪਸੰਦ ਆਈ ਹੈ। ਬਾਦਸ਼ਾਹ ਵਲੋਂ ਰੈਪ ਕੀਤੇ ਗਏ ਇਸ ਗੀਤ 'ਚ ਉਨ੍ਹਾਂ ਦਾ ਸਵੈਗ ਵੱਖਰੇ ਅੰਦਾਜ਼ 'ਚ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ 'ਵੀਰੇ ਦੀ ਵੈਡਿੰਗ' ਦਾ ਪ੍ਰਮੋਸ਼ਨਲ ਗੀਤ 'ਤਾਰੀਫਾਂ' 'ਚ ਵੀ ਉਨ੍ਹਾਂ ਨੇ ਜ਼ਬਰਦਸਤ ਅੰਦਾਜ਼ ਦਿਖਿਆ, ਇਹ ਗੀਤ ਪ੍ਰਸ਼ੰਸਕਾਂ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਬਾਦਸ਼ਾਹ ਹੁਣ ਆਪਣੇ ਅਗਲੇ ਪ੍ਰੋਜੈਕਟਾਂ 'ਚ ਜੁੱਟ ਗਏ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਪਛਾਣ ਹੀ ਨਹੀਂ ਸਕੇਗਾ। ਬਾਦਸ਼ਾਹ ਦੇ ਐਕਸਪ੍ਰੈਸ਼ਨ ਵੀ ਕਾਫੀ ਡਰਾਉਣੇ ਲੱਗ ਰਹੇ ਹਨ।

 

A post shared by BADSHAH (@badboyshah) on

ਆਪਣੇ ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਮੈਸੇਜ ਵੀ ਦਿੱਤਾ ਹੈ। ਇਸ ਵੀਡੀਓ 'ਚ ਉਹ ਕਹਿ ਰਹੇ ਹਨ, ''ਹਲੋ... ਆ ਗਿਆ ਮੈਂ ਵਾਪਸ... ਬਸ ਹੁਣ ਤਾਂ ਹੈਪੀ ਹੋ ਜਾਓ... ਮੈਂ ਵਾਪਸ ਆ ਗਿਆ... ਨਹੀਂ... ਫਿੱਟੇ ਮੂੰਹ...''। ਬਾਦਸ਼ਾਹ ਦਾ ਇਹ ਫੰਨੀ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਾਦਸ਼ਾਹ ਨੇ ਫਿਲਮ 'ਓਕੇ ਜਾਨੂ' ਦਾ 'ਹੰਮਾ' ਅਤੇ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦਾ 'ਤੰਮਾ' ਗੀਤ 'ਚ ਆਪਣਾ ਰੈਪ ਦਿੱਤਾ ਸੀ, ਜੋ ਕਿ ਸਾਲ ਦੇ ਸਭ ਤੋਂ ਹਿੱਟ ਸਾਂਗਸ 'ਚੋਂ ਇਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News