ਪੰਜਾਬੀ ਫੋਕ ਤੇ ਹਿਪ-ਹੌਪ ਮਿਊਜ਼ਿਕ ਨਾਲ ਸਜਿਆ ਨਵ ਇੰਦਰ ਦਾ ਗੀਤ ''ਡਾਇਮੰਡ'' ਰਿਲੀਜ਼ (ਵੀਡੀਓ)

5/18/2018 5:45:57 PM

ਜਲੰਧਰ (ਬਿਊਰੋ)— 'ਵੱਖਰਾ ਸਵੈਗ' ਗੀਤ ਨੂੰ ਕੌਣ ਭੁੱਲ ਸਕਦਾ ਹੈ। ਇਸ ਗੀਤ ਨਾਲ ਐਂਟਰੀ ਕਰਕੇ ਨਵ ਇੰਦਰ ਰਾਤੋਂ-ਰਾਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਬਣ ਗਏ। ਨਾਲ ਹੀ ਬਾਦਸ਼ਾਹ ਦੀ ਰੈਪ ਵੀ ਕਾਫੀ ਪਸੰਦ ਕੀਤੀ ਗਈ। ਹੁਣ ਨਵ ਇੰਦਰ ਦਾ ਨਵਾਂ ਗੀਤ 'ਡਾਇਮੰਡ' ਰਿਲੀਜ਼ ਹੋਇਆ ਹੈ। ਇਹ ਗੀਤ ਨਵ ਇੰਦਰ ਨੇ ਆਪਣੇ ਯੂਟਿਊਬ ਚੈਨਲ 'ਨਵ ਇੰਦਰ ਆਫੀਸ਼ੀਅਲ' 'ਤੇ ਰਿਲੀਜ਼ ਕੀਤਾ ਹੈ। ਗੀਤ ਨੂੰ ਨਵੀ ਫਿਰੋਜ਼ਪੁਰਵਾਲੀਆ ਨੇ ਲਿਖਿਆ ਹੈ ਤੇ ਇਸ ਨੂੰ ਸੰਗੀਤ ਮਿਸਟਰ ਨਕੂਲਾਜਿਕ ਨੇ ਦਿੱਤਾ ਹੈ।

ਨਵ ਇੰਦਰ ਨੇ ਇਸ ਨੂੰ ਇਕ ਡਾਂਸ ਸੌਂਗ ਦੱਸਿਆ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬੀ ਫੋਕ ਮਿਊਜ਼ਿਕ ਦੇ ਨਾਲ ਪੰਜਾਬੀ ਹਿਪ-ਹੌਪ ਬੀਟਸ ਨੂੰ ਮਿਕਸ ਕੀਤਾ ਹੈ। ਗੀਤ 'ਚ ਤਬਲੇ ਤੇ ਢੋਲ ਦਾ ਮਿਕਸ ਵੀ ਸ਼ਾਨਦਾਰ ਹੈ। ਨਵ ਇੰਦਰ ਦੇ 'ਅੱਤ ਤੇਰਾ ਯਾਰ', 'ਤੂੰ ਮੇਰੀ ਕੀ ਲੱਗਦੀ' ਤੇ 'ਯਾਰ ਬੋਲਦ' ਗੀਤ ਵੀ ਕਾਫੀ ਹਿੱਟ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News