ਆਖਰੀ ਸਾਹ ਲੈਣ ਤੋਂ ਪਹਿਲਾਂ ਗੀਤਾ ਕਪੂਰ ਨੇ ਬੇਟੇ ਲਈ ਆਖੇ ਸਨ ਅਜਿਹੇ ਸ਼ਬਦ

5/27/2018 1:45:32 PM

ਮੁੰਬਈ(ਬਿਊਰੋ)— 'ਪਾਕੀਜ਼ਾ' ਤੇ 'ਰਜਿਆ ਸੁਲਤਾਨ' 'ਚ ਅਦਾਕਾਰੀ ਕਰਨ ਵਾਲੀ ਅਦਾਕਾਰਾ ਗੀਤਾ ਕਪੂਰ ਦਾ ਸ਼ਨੀਵਾਰ ਸਵੇਰੇ ਦਿਹਾਂ ਹੋ ਗਿਆ। ਦੱਸ ਦੇਈਏ ਕਿ ਗੀਤਾ ਕਪੂਰ ਕਾਫੀ ਦੇਰ ਤੋਂ ਬਿਰਧ ਆਸ਼ਰਮ 'ਚ ਰਹਿੰਦੀ ਸੀ। ਉਸ ਦੇ ਆਖਰੀ ਸਮੇਂ 'ਚ ਵੀ ਪਰਿਵਾਰ ਦਾ ਕੋਈ ਮੈਂਬਰ ਮੌਜ਼ੂਦ ਨਾ ਹੋਇਆ। ਗੀਤਾ ਕਪੂਰ ਆਖਰੀ ਸਮੇਂ ਤੱਕ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੀ ਰਹੀ ਸੀ।
PunjabKesari
ਉਸ ਦਾ ਇਕ ਬੇਟਾ ਤੇ ਬੇਟੀ ਹੈ। ਗੀਤਾ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਮੁੰਬਈ ਦੇ ਵਿਲੇ ਪਾਰਲੇ ਸਥਿਤ ਕਪੂਰ ਹਸਪਤਾਲ 'ਚ ਰੱਖਿਆ ਗਿਆ ਸੀ। ਸੋਸ਼ਲ ਐਕਟੀਵਿਸਟ ਤੇ ਪ੍ਰੋਡਿਊਸਰ ਅਸ਼ੋਕ ਪੰਡਿਤ ਤੇ ਰਮੇਸ਼ ਤੋਰਾਨੀ ਬਿਰਧ ਆਸ਼ਰਮ ਗੀਤਾ ਕਪੂਰ ਨੂੰ ਦੇਖਣ ਪਹੁੰਚੇ ਸਨ। ਇਸ ਦੌਰਾਨ ਅਸ਼ੋਕ ਪੰਡਿਤ ਨੇ ਕਿਹਾ ਕਿ, ''ਮੈਨੂੰ ਗੁੱਸਾ ਆ ਰਿਹਾ ਹੈ ਕਿ ਗੀਤਾ ਕਪੂਰ ਦੀ ਮੌਤ ਤੋਂ ਬਾਅਦ ਵੀ ਹੁਣ ਤੱਕ ਉਨ੍ਹਾਂ ਦਾ ਬੇਟਾ ਰਾਜਾ ਤੇ ਨਾ ਹੀ ਬੇਟੀ ਪਹੁੰਚੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਦੋ ਦਿਨਾਂ ਤੱਕ ਉਨ੍ਹਾਂ ਦੇ ਪਰਿਵਾਰ ਦੇ ਆਉਣ ਦਾ ਇੰਤਜ਼ਾਰ ਕਰਾਂਗੇ।''
PunjabKesari
ਅਸ਼ੋਕ ਪੰਡਤ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਗੀਤਾ ਕਪੂਰ ਦੇ ਅੰਤਿਮ ਸੰਸਕਾਰ 'ਚ ਉਨ੍ਹਾਂ ਦਾ ਬੇਟਾ ਨਹੀਂ ਆਇਆ। ਜਦੋਂ ਕਿ ਉਸ ਨੂੰ ਪਤਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਉਸ ਦੀ ਮਾਂ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਉਹ ਲਿਕਵਿਡ ਡਾਈਟ (ਤਰਲ ਪਦਾਰਥਾਂ) 'ਤੇ ਹੀ ਜਿਊਂਦੀ ਸੀ। ਉਨ੍ਹਾਂ ਨੂੰ ਨਜ਼ਰ ਆਉਣਾ ਵੀ ਬੰਦ ਹੋ ਗਿਆ ਸੀ। ਦੋ ਦਿਨ ਪਹਿਲਾਂ ਜਦੋਂ ਮੈਂ ਗੀਤਾ ਕਪੂਰ ਨੂੰ ਮਿਲਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ, ਜੋ ਕਿ ਉਸ ਦੇ ਆਖਰੀ ਸ਼ਬਦ ਸਨ 'ਮੇਰਾ ਰਾਜਾ ਆਵੇਗਾ'। ਅਸ਼ੋਕ ਪੰਡਿਤ ਨੇ ਕਿਹਾ ਕਿ, ਜੇਕਰ ਮੈਨੂੰ ਪੁੱਛਿਆ ਜਾਵੇ ਤਾਂ ਮੈਂ ਕਹਾਂਗਾ ਕਿ ਗੀਤਾ ਕਪੂਰ ਆਪਣੇ ਆਖਰੀ ਸਮੇਂ 'ਚ ਬਹੁਤ ਦੁੱਖੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਉਸ ਦੀ ਬੇਟਾ ਆਵੇਗਾ ਪਰ ਸ਼ਾਇਦ ਇਹੀ ਜ਼ਿੰਦਗੀ ਹੈ। ਰਾਜਾ (ਗੀਤਾ ਕਪੂਰ ਦਾ ਬੇਟਾ) ਨੂੰ ਵੀ ਇਹੀ ਦੇਖਣਾ ਪਵੇਗਾ, ਜੋ ਉਸ ਨੇ ਆਪਣੀ ਮਾਂ ਨਾਲ ਕੀਤਾ।''
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News