ਦਿਲਜੀਤ ਤੇ ਰੌਸ਼ਨ ਪ੍ਰਿੰਸ ਦੇ ਗਾਉਣ ''ਤੇ ਜਦੋਂ ਫਲਾਪ ਹੋ ਗਏ ਸਨ ਹੈਪੀ ਰਾਏਕੋਟੀ ਦੇ ਗੀਤ

5/12/2018 1:31:18 PM

ਜਲੰਧਰ(ਬਿਊਰੋ)— ਪ੍ਰਸਿੱਧ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੀ ਸਾਫ-ਸੁਥਰੀ ਗੀਤਕਾਰੀ ਤੇ ਗਾਇਕੀ ਕਰਕੇ ਇੰਡਸਟਰੀ ਦਾ ਨਾਮੀ ਚਿਹਰਾ ਬਣ ਗਏ ਹਨ। ਦੱਸ ਦੇਈਏ ਕਿ ਅੱਜ ਹੈਪੀ ਰਾਏਕੋਟੀ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।
PunjabKesari
ਹੈਪੀ ਰਾਏਕੋਟੀ ਨੂੰ ਗਾਉਣ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ, ਜਦੋਂ ਵੀ ਸਕੂਲ 'ਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਹੈਪੀ ਰਾਏਕੋਟੀ ਹੀ ਗੀਤ ਗਾਉਂਦਾ ਹੁੰਦਾ ਸੀ। ਬਚਪਨ ਦੇ ਸ਼ੌਕ 'ਚ ਗਾਇਕੀ ਤੇ ਗੀਤਕਾਰੀ ਨਾਲ ਹੁਣ ਹੈਪੀ ਰਾਏਕੋਟੀ ਗੀਤਾਂ ਵਾਲਾ ਜੋਗੀ ਬਣ ਗਿਆ ਹੈ। ਹੈਪੀ ਰਾਏਕੋਟੀ ਆਪਣੇ ਲਿਖੇ ਗੀਤ ਗਾਉਣਾ ਚਾਹੁੰਦਾ ਸੀ, ਜਿਸ ਕਰਕੇ ਉਨ੍ਹਾਂ ਨੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ।
PunjabKesari
ਜਗਰਾਓ ਦੇ ਰਾਏਕੋਟ ਦਾ ਮਾੜਚੂ ਜਿਹਾ ਮੁੰਡਾ ਹੈਪੀ ਵਧੀਆ ਗੀਤ ਲਿਖਦਾ ਸੀ ਪਰ ਬਣਨਾ ਗਾਇਕ ਚਾਹੁੰਦਾ ਸੀ। ਗਾਇਕ ਬਣਨ ਲਈ ਪੈਸਿਆਂ ਦੀ ਲੋੜ ਸੀ, ਜੋ ਉਨ੍ਹਾਂ ਕੋਲ ਨਹੀਂ ਸਨ। ਇਸ ਕਰਕੇ ਉਸ ਨੇ ਗੀਤਕਾਰ ਬਣਨ ਦਾ ਫੈਸਲਾ ਲਿਆ। ਉਨ੍ਹਾਂ ਨੇ ਦਰਜਨਾਂ ਗੀਤ ਲਿਖੇ ਪਰ ਗਾਉਣ ਵਾਲਾ ਕੋਈ ਨਹੀਂ ਸੀ।
PunjabKesari
ਗੀਤ ਲਿਖ ਕੇ  ਗਾਇਕਾਂ ਦੇ ਦਫਤਰਾਂ ਵੱਲ ਨੂੰ ਤੁਰਿਆ। ਹੈਪੀ ਰਾਏਕੋਟੀ ਨਵਾਂ ਗੀਤਕਾਰ ਹੋਣ ਕਾਰਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜ੍ਹੀ। ਹੈਪੀ ਨੇ ਹੌਂਸਲਾ ਨਾ ਹਾਰਿਆ ਤੇ ਡਿੱਗਦੇ ਢਹਿੰਦੇ ਨੇ ਮਸ਼ਹੂਰ ਗਾਇਕ ਰੌਸ਼ਨ ਪ੍ਰਿੰਸ ਤੇ ਦਿਲਜੀਤ ਦੋਸਾਂਝ ਕੋਲ ਗਏ। ਰੌਸ਼ਨ ਪ੍ਰਿੰਸ ਨੇ ਹੈਪੀ ਰਾਏਕੋਟੀ ਦਾ ਗੀਤ ਗਾਇਆ 'ਤੇਰਾ ਠੁਮਕੇ' ਪਰ ਅਫਸੋਸ ਕੀ ਉਹ ਚੱਲਿਆ ਨਹੀਂ। ਦਿਲਜੀਤ ਨੇ ਵੀ ਹੈਪੀ ਦਾ ਗੀਤ 'ਗੁਰੂ ਗੋਬਿੰਦ ਜੀ ਪਿਆਰੇ' ਗਾਇਆ ਪਰ ਗੱਲ ਨਾ ਬਣੀ।
PunjabKesari
ਉਸ ਨੇ ਫਿਰ ਵੀ ਹੌਂਸਲਾ ਨਹੀਂ ਹਾਰਿਆ। ਸਿਮਰਜੀਤ ਹੁੰਦਲ ਦੀ ਫਿਲਮ 'ਜੱਟ ਬੁਆਏਜ਼', 'ਪੁੱਤ ਜੱਟਾਂ ਦੇ' 'ਚ ਹੈਪੀ ਰਾਏਕੋਟੀ ਦੇ ਗੀਤ ਰਿਕਾਰਡ ਹੋਏ। ਬੜਾ ਚਾਅ ਸੀ ਹੈਪੀ ਨੂੰ ਕੀ ਹੁਣ ਵੱਡੀ ਸਕ੍ਰੀਨ 'ਤੇ ਗੀਤਕਾਰ ਵਜੋਂ ਨਾਂ ਆਏਗਾ ਪਰ ਫਿਲਮ ਦੇ ਪੋਸਟਰ 'ਤੇ ਤਾਂ ਛੱਡੋਂ ਫਿਲਮ ਦੀ ਨਬਰਿੰਗ 'ਚ ਵੀ ਹੈਪੀ ਰਾਏਕੋਟੀ ਦਾ ਕੋਈ ਨਾਂ ਨਿਸ਼ਾਨ ਨਹੀਂ ਆਇਆ।
PunjabKesari
ਭਾਵੇਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਫਿਲਮ ਦੇ ਖੂਬਸੂਰਤ ਗੀਤਾਂ ਦਾ ਰਚੇਤਾ ਕੋਈ ਹੈਪੀ ਨਾਂ ਦਾ ਮੁੰਡਾ ਹੈ ਪਰ ਇੰਡਸਟਰੀ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਨਵਾਂ ਮੁੰਡਾ ਗੀਤਾਂ ਦੀ ਖਾਨ ਚੁੱਕੀ ਮਾਰਕੀਟ 'ਚ ਆਇਆ ਸੀ। ਫਿਲਮ ਦੇ ਗੀਤ ਹਿੱਟ ਹੋਏ, ਹੈਪੀ ਦਾ ਟਾਵਾਂ ਟਾਵਾਂ ਜ਼ਿਕਰ ਹੋਣ ਲੱਗਾ। ਕੁਝ ਗਾਇਕਾਂ ਨੇ ਹੈਪੀ ਤੋਂ ਗੀਤ ਮੰਗਵਾਉਣੇ ਸ਼ੁਰੂ ਕਰ ਦਿੱਤੇ।
PunjabKesari
ਰੌਸ਼ਨ ਪ੍ਰਿੰਸ ਨੇ ਮੁੜ ਹੈਪੀ ਦਾ ਇਕ ਗੀਤ 'ਵਹਿਮ' ਰਿਕਾਰਡ ਕਰਵਾਇਆ, ਜੋ ਬੇਹੱਦ ਹਿੱਟ ਹੋਇਆ। ਜਿਹੜੇ ਗਾਇਕਾਂ ਨੇ ਪਹਿਲਾਂ ਉਨ੍ਹਾਂ ਦੇ ਗੀਤ ਲੈਣ ਤੋਂ ਇਨਕਾਰ ਕਰ ਦਿੱਤੀ ਸੀ ਹੁਣ ਉਹ ਸਿਫਾਰਸ਼ਾਂ ਪਵਾ ਕੇ ਗੀਤਾਂ ਦੀ ਮੰਗ ਕਰਦੇ ਸਨ ਪਰ ਹੈਪੀ ਨੂੰ ਆਪਣੇ ਸੰਘਰਸ਼ੀ ਦਿਨ ਯਾਦ ਸਨ।
PunjabKesari
ਦੱਸ ਦੇਈਏ ਕਿ ਅੱਜ ਵੀ ਹੈਪੀ ਰਾਏਕੋਟੀ ਉਨ੍ਹਾਂ ਗਾਇਕਾਂ ਨੂੰ ਗੀਤ ਨਹੀਂ ਦਿੰਦੇ, ਜਿਨ੍ਹਾਂ ਨੇ ਉਸ ਨੂੰ ਸਿੱਧਾ ਜਵਾਬ ਦੇਣ ਦੀ ਥਾਂ, ਉਸ ਨੂੰ ਗਧੀ ਗੇੜ ਪਾਈ ਰੱਖਿਆ। ਹੁਣ ਵਾਰੀ ਸੀ ਸਾਲਾਂ ਪੁਰਾਣੇ ਅਸਲ ਸੁਪਨੇ ਨੂੰ ਪੂਰਾ ਕਰਨ ਦੀ। ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੁਸਾਂਝ, ਸਿੱਪੀ ਗਿੱਲ, ਗਿੱਪੀ ਗਰੇਵਾਲ, ਰੋਸ਼ਨ ਪ੍ਰਿੰਸ, ਜੱਸੀ ਗਿੱਲ, ਅਮਰਿੰਦਰ ਗਿੱਲ, ਐਮੀ ਵਿਰਕ ਤੋਂ ਇਲਾਵਾ ਹੋਰ ਅਨੇਕਾਂ ਗਾਇਕਾਂ ਵੱਲੋਂ ਗਾਏ ਗਏ ਹਨ।
PunjabKesari
ਹੈਪੀ ਰਾਏਕੋਟੀ ਦੀ ਕਲਮ ਤੋਂ ਲਿਖੇ ਗਾਏ ਗੀਤ ਕਾਫੀ ਹੀ ਹਿੱਟ ਹੋਏ ਜਿਵੇਂ 'ਯਾਰੀ ਤੇ ਸਰਦਾਰੀ', 'ਚਾਂਦੀ ਦੀ ਡੱਬੀ', 'ਅੱਖ ਨੀਂ ਸੌਂਦੀ ਰਾਤਾਂ ਨੂੰ', 'ਦਿਲ ਦੀ ਰਾਣੀ', 'ਲਾਦੇਨ', '40 ਜਿਪਸੀਆਂ', 'ਉਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ' ਆਦਿ ਹੋਰ ਅਨੇਕਾਂ ਗੀਤ ਹਿੱਟ ਹੋਏ ਹਨ। ਹੈਪੀ ਰਾਏਕੋਟੀ ਜਲਦ ਹੀ 7 ਗੀਤਾਂ ਦੀ ਐਲਬਮ ਲੈ ਕੇ ਆ ਰਹੇ ਹਨ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News