''ਇੰਡੀਆਜ਼ ਬੈਸਟ ਡਰਾਮੇਬਾਜ਼'' ''ਚ ਕਲਾ ਦੇ ਜੌਹਰ ਦਿਖਾਏਗੀ ਅੰਮ੍ਰਿਤਸਰ ਦੀ ਨੰਨ੍ਹੀ ਅਮਾਇਰਾ

5/20/2018 1:09:08 PM

ਅੰਮ੍ਰਿਤਸਰ(ਬਿਊਰੋ) - ਟੀ. ਵੀ. ਰਿਐਲਿਟੀ ਸ਼ੋਅ 'ਚ ਅੰਮ੍ਰਿਤਸਰ ਦੇ ਜਿਥੇ ਵੱਡੇ-ਵੱਡੇ ਕਲਾਕਾਰਾਂ ਨੇ ਆਪਣੀ ਜਗ੍ਹਾ ਬਣਾ ਕੇ ਪੂਰੇ ਦੇਸ਼ ਵਿਚ ਨਾਂ ਕਮਾਇਆ ਹੈ, ਉਥੇ ਹੀ ਅੰਮ੍ਰਿਤਸਰ ਦੀ ਨੰਨ੍ਹੀ ਅਮਾਇਰਾ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਜੀ. ਟੀ. ਵੀ. ਦੇ ਸ਼ੋਅ ਇੰਡੀਆਜ਼ ਬੈਸਟ ਡਰਾਮੇਬਾਜ਼ ਵਿਚ ਜਾ ਰਹੀ ਹੈ। ਮਾਸੂਮ ਅਮਾਇਰਾ 'ਛੋਅਲੇ' ਫਿਲਮ ਦੀ ਬਸੰਤੀ ਦੀ ਭੂਮਿਕਾ ਵਿਚ ਜਦੋਂ ਪੂਰੀ ਅਦਾ ਨਾਲ ਆਪਣੇ ਟਾਂਗੇ ਅਤੇ ਘੋੜੀ ਧੰਨੋ ਨੂੰ ਲੈ ਕੇ ਹਵਾ ਨਾਲ ਗੱਲਾਂ ਕਰਦੀ ਹੈ ਤਾਂ ਹੇਮਾ ਮਾਲਿਨੀ ਨੂੰ ਵੀ ਪਿੱਛੇ ਛੱਡ ਦਿੰਦੀ ਹੈ। ਨਟਖਟ ਅਦਾਵਾਂ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਨੰਨ੍ਹੀ ਅਮਾਇਰਾ ਅਜੇ ਤੱਕ ਆਪਣੇ ਸਕੂਲ ਮਾਊਂਟ ਲਿਟਰਾ ਜੀ 'ਚ ਅਨੇਕ ਮੈਡਲ ਹਾਸਲ ਕਰ ਚੁੱਕੀ ਹੈ। ਸਾਢੇ 5 ਸਾਲ ਦਾ ਨੰਨ੍ਹੀ ਅਮਾਇਰਾ ਨੇ ਹਾਲ ਹੀ 'ਚ ਰਿਐਲਿਟੀ ਸ਼ੋਅ ਇੰਡੀਆ ਬੈਸਟ ਡਰਾਮੇਬਾਜ਼ ਦੇ ਅੰਮ੍ਰਿਤਸਰ ਵਿਚ ਹੋਏ ਦੋਵੇਂ ਰਾਊਂਡ ਜਿੱਤਣ ਤੋਂ ਬਾਅਦ ਤੀਸਰੇ ਰਾਊਂਡ ਦਿੱਲੀ ਬਾਲ ਭਵਨ ਵਿਚ ਵੀ ਆਪਣੀ ਪ੍ਰਤਿਭਾ ਦਿਖਾਈ ਅਤੇ ਉਸ ਦੀ ਚੋਣ ਦੇਸ਼ ਭਰ ਦੇ ਪ੍ਰਮੁੱਖ 60 ਪ੍ਰਤੀਯੋਗੀਆਂ ਵਿਚ ਸਟੂਡੀਓ ਰਾਊਂਡ ਲਈ ਹੋਈ, ਜੋ ਕਿ ਮੁੰਬਈ ਵਿਚ 25 ਮਈ ਨੂੰ ਆਯੋਜਿਤ ਕੀਤਾ ਜਾਵੇਗਾ।
ਅਮਾਇਰਾ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਉਸ ਦੀ ਮਾਂ ਰਚਿਤਾ ਮਹਿਰਾ ਤੇ ਪਿਤਾ ਅਮਿਤ ਮਹਿਰਾ ਦਾ ਹੱਥ ਹੈ, ਜੋ ਆਪਣੀ ਧੀ ਦੀ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਕਾਫ਼ੀ ਯਤਨਸ਼ੀਲ ਹਨ ਅਤੇ ਇਸ ਚੋਣ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਹਨ। ਅਮਾਇਰਾ ਦੀ ਮਾਂ ਰਚਿਤਾ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਿੰਡਰ ਗਾਰਟਨ ਤੋਂ ਹੀ ਕਾਫ਼ੀ ਐਕਟਿਵ ਹੈ ਅਤੇ ਉਸ ਵੱਲੋਂ ਉਥੇ ਵੀ ਵੱਖ-ਵੱਖ ਪ੍ਰਤੀਯੋਗਤਾਵਾਂ ਜਿੱਤੀਆਂ ਗਈਆਂ। ਉਸ ਉਪਰੰਤ ਨਰਸਰੀ, ਕੇ. ਜੀ. ਵਿਚ ਸਕੂਲ ਮੁਕਾਬਲਿਆਂ 'ਚ ਵੀ ਅਮਾਇਰਾ ਨੇ ਗੋਲਡ ਮੈਡਲ ਹਾਸਲ ਕੀਤੇ। ਪਹਿਲੀ ਜਮਾਤ ਵਿਚ ਪੜ੍ਹਨ ਵਾਲੀ ਅਮਾਇਰਾ ਐਕਟਿੰਗ ਵਿਚ ਇੰਨੀ ਮਾਹਿਰ ਹੈ ਕਿ ਵੱਡਿਆਂ-ਵੱਡਿਆਂ ਨੂੰ ਪਿੱਛੇ ਛੱਡ ਦਿੰਦੀ ਹੈ ਅਤੇ ਮਾਸੂਮ ਇੰਨੀ ਕਿ ਉਸ ਨੂੰ ਇਹ ਨਹੀਂ ਪਤਾ ਕਿ ਹੁਣ ਉਹ ਕਿਸੇ ਵੱਡੇ ਸ਼ੋਅ ਵਿਚ ਆਪਣੀ ਪ੍ਰਤਿਭਾ ਦਿਖਾ ਕੇ ਅੰਮ੍ਰਿਤਸਰ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕਰਨ ਜਾ ਰਹੀ ਹੈ। ਅਮਾਇਰਾ ਨੂੰ ਖੇਡਾਂ ਵਿਚ ਟੈਨਿਸ, ਚੈੱਸ ਅਤੇ ਲੁੱਡੋ ਖੇਡਣਾ ਪਸੰਦ ਹੈ, ਜਦੋਂ ਕਿ ਖਾਣ 'ਚ ਆਈਸਕ੍ਰੀਮ, ਮੈਗੀ ਤੇ ਕੁਲਚੇ ਦੀ ਸ਼ੌਕੀਨ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News