ਗੰਭੀਰ ਕਿਰਦਾਰ ਨਾਲ ਸਿਲਵਰ ਸਕ੍ਰੀਨ ''ਤੇ ਧਮਾਕੇਦਾਰ ਐਂਟਰੀ ਕਰੇਗੀ ਕਾਜੋਲ

5/17/2018 4:23:42 PM

ਮੁੰਬਈ(ਬਿਊਰੋ)— ਮਸ਼ਹੂਰ ਅਜੇ ਦੇਵਗਨ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਇਲਾ' ਦੀ ਤਿਆਰੀ 'ਚ ਝੁੱਟ ਗਈ ਹੈ। ਇਹ ਫਿਲਮ 14 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਕ ਬਿਆਨ ਮੁਤਾਬਕ, ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਰਿੱਧੀ ਸੇਨ ਵੀ ਮੁੱਖ ਭੂਮਿਕਾ ਨਿਭਾਉਣਗੇ।
PunjabKesari
ਰਿੱਧੀ ਸੇਨ ਕਾਜੋਲ ਦੇ ਬੇਟੇ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਨੂੰ ਮਿਤੇਸ਼ ਸ਼ਾਹ ਨੇ ਲਿਖਿਆ ਹੈ। ਫਿਲਮ 'ਚ ਕਾਜੋਲ ਇਕ ਇਕੱਲੀ ਮਾਂ ਤੇ ਇਕ ਮਹੱਤਵਕਾਂਸ਼ੀ ਗਾਇਕਾ ਦੀ ਭੂਮਿਕਾ ਨਿਭਾਉਣ ਵਾਲੀ ਹੈ। ਇਸ ਫਿਲਮ ਨੂੰ ਉਸ ਦੇ ਪਤੀ ਤੇ ਅਦਾਕਾਰ ਅਜੇ ਦੇਵਗਨ, ਪੇਨ ਇੰਡੀਆ ਲਿਮਿਟੇਡ ਦੇ ਜਯੰਤਲਾਲ ਗਾਡਾ ਦੇ ਸਹਿਯੋਗ ਨਾਲ ਬਣਾ ਰਹੇ ਹਨ।
PunjabKesari
ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਗਾਇਬ ਕਾਜੋਲ ਨੂੰ ਇਸ ਤੋਂ ਪਹਿਲਾਂ ਸੌਂਦਰਿਆ ਰਜਨੀਕਾਂਤ ਦੇ ਡਾਇਰੈਕਸ਼ਨ ਵਾਲੀ ਤਮਿਲ ਫਿਲਮ 'ਵੀ. ਆਈ. ਪੀ. 2' 'ਚ ਦੇਖਿਆ ਗਿਆ। ਇਸ ਤੋਂ ਬਾਅਦ ਕਾਜੋਲ ਦੇ ਸਿਲਵਰ ਸਕ੍ਰੀਨ 'ਤੇ ਵਾਪਸੀ ਦੇ ਅੰਦਾਜ਼ੇ ਲੱਗ ਰਹੇ ਸਨ। ਕਾਜੋਲ ਤੇ ਅਜੇ ਦੇਵਗਨ ਨੂੰ ਵੀ ਇਕੱਠੇ ਦੇਖਣ ਦੀ ਤੰਮਨਾ/ਇੱਛਾ ਉਨ੍ਹਾਂ ਦੇ ਫੈਨਜ਼ ਦੇ ਦਿਲਾਂ 'ਚ ਹੈ ਪਰ ਅਜੇ ਤੱਕ ਇਸ ਦਿਸ਼ਾ 'ਚ ਕੋਈ ਵੀ ਮੌਕਾ ਨਹੀਂ ਮਿਲਿਆ। ਇਕ ਬਿਆਨ 'ਚ ਅਜੇ ਦੇਵਗਨ ਨੇ ਕਿਹਾ ਸੀ ਕਿ ਮੈਂ ਪਤਨੀ ਕਾਜੋਲ ਨਾਲ ਕੰਮ ਕਰਨਾ ਚਾਹੁੰਦਾ ਹਾਂ ਪਰ ਇਸ ਲਈ ਇਕ ਚੰਗੀ ਸਕ੍ਰਿਪਟ ਦੀ ਲੋੜ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News