ਕਰੀਅਰ ਦੇ ਸ਼ੁਰੂਆਤੀ ਦੌਰ ''ਚ ਇਸ ਹੌਟ ਅਦਾਕਾਰਾ ਨੇ ਪੈਟਰੋਲ ਪੰਪ ''ਤੇ ਕੀਤਾ ਸੀ ਸੇਲਸਗਰਲ ਦਾ ਕੰਮ
5/31/2018 5:03:13 PM
ਮੁੰਬਈ(ਬਿਊਰੋ)— ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਉੱਚਾ ਮੁਕਾਮ ਪਾਉਣ ਲਈ ਕਾਫੀ ਮਿਹਨਤ ਕੀਤੀ ਤੇ ਅੱਜ ਚੰਗੇ ਮੁਕਾਮ ਨੂੰ ਹਾਸਿਲ ਕਰ ਲਿਆ ਹੈ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਹੌਟ ਅਦਾਕਾਰਾ ਮੁਗਧਾ ਗੋਡਸੇ ਦੀ। ਮੁਗਧਾ ਨੇ ਬਾਲੀਵੁੱਡ 'ਚ ਉਂਝ ਤਾਂ ਜ਼ਿਆਦਾ ਚੰਗਾ ਮੁਕਾਮ ਹਾਸਲ ਨਹੀਂ ਕੀਤਾ ਪਰ ਫਿਰ ਵੀ ਬਹੁਤ ਅਜਿਹੇ ਲੋਕ ਹਨ, ਜੋ ਕਿ ਉਸ ਦੇ ਅਭਿਨੈ ਵੱਡੇ ਫੈਨ ਹਨ।
ਕਈ ਹਿੰਦੀ ਫਿਲਮਾਂ 'ਚ ਨਜ਼ਰ ਆਈ ਮੁਗਧਾ ਨੇ ਆਪਣੇ ਜੀਵਨ 'ਚ ਕਈ ਉਤਾਰ-ਚੜ੍ਹਾਅ ਦੇਖੇ ਤੇ ਇਸ ਤੋਂ ਬਾਅਦ ਉਹ ਬਾਲੀਵੁੱਡ 'ਚ ਮਸ਼ਹੂਰ ਹੋ ਗਈ। ਮੁਗਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਤੇ ਇਸ ਤੋਂ ਬਾਅਦ ਉਸ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ।
ਦੱਸ ਦੇਈਏ ਕਿ ਮੁਗਧਾ ਨੇ ਮਿਸ ਪ੍ਰਫੈਕਟ ਦਾ ਤਾਜ ਵੀ ਆਪਣੇ ਨਾਂ ਕੀਤਾ ਤੇ ਉਸ ਨੇ ਆਪਣੀ ਹੌਟਨੈੱਸ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ। ਮੁਗਧਾ ਆਪਣੇ ਅਭਿਨੈ ਕਾਰਨ ਕਈ ਐਵਾਰਡਜ਼ ਆਪਣੇ ਨਾਂ ਕਰ ਚੁੱਕੀ ਹੈ। ਮੁਗਧਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਫੈਨਜ਼ ਹਨ, ਜੋ ਉਸ ਕਾਫੀ ਪਸੰਦ ਕਰਦੇ ਹਨ।
ਦੱਸਣਯੋਗ ਹੈ ਕਿ ਮੁਗਧਾ ਨੇ ਦੱਸਿਆ ਸੀ ਕਿ ਜਦੋਂ ਉਸ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ, ਉਦੋਂ ਉਹ ਪੈਟਰੋਲ ਪੰਪ 'ਤੇ ਸੇਲਸਗਰਲ ਦਾ ਕੰਮ ਕਰਦੀ ਸੀ। ਉਸ ਸਮੇਂ ਕੰਮ ਦੇ 100 ਰੁਪਏ ਮਿਲਦੇ ਸਨ। ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਅੱਜ ਵੀ ਮੁਗਧਾ ਲੱਖਾਂ ਦਿਲਾਂ ਦੀ ਧੜਕਨ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ