''3 ਇਡੀਅਟਸ'' ਦੇ ਐਕਟਰ ਨੇ ਸ਼ਰਾਬ ਪੀ ਕੇ ਕੀਤੀ ਕੁੱਟਮਾਰ, ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ''ਤੇ ਹੋਏ ਬਰੀ

5/26/2018 10:33:22 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਮਿਰ ਖਾਨ ਦੀ ਫਿਲਮ '3 ਇਡੀਅਟਸ' 'ਚ ਨਜ਼ਰ ਆਏ ਐਕਟਰ ਸ਼ੰਕਰ ਸੱਚਦੇਵ ਨੂੰ ਲੈ ਕੇ ਹੈਰਾਨੀਜਨਕ ਖਬਰ ਸੁਣਨ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ੰਕਰ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਸ਼ਰਾਬ ਦੇ ਨਸ਼ੇ 'ਚ ਕੁਝ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ 'ਚ ਪੁਲਸ ਨੇ ਸ਼ੰਕਰ ਸਮੇਤ ਉਸ ਦੇ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਲਿਆ ਗਿਆ ਸੀ। ਸ਼ੰਕਰ ਫਿਲਹਾਲ ਜ਼ਮਾਨਤ 'ਤੇ ਰਿਹਾ ਹੈ।
PunjabKesari
ਸ਼ਰਾਬ ਪੀ ਕੇ ਗੈਸਟ ਹਾਊਸ ਕਰਮਚਾਰੀਆਂ ਨਾਲ ਕੁੱਟਮਾਰ
ਖਬਰਾਂ ਮੁਤਾਬਕ, ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਦਰਜ ਐੱਫ. ਆਈ. ਆਰ. 'ਚ ਦੱਸਿਆ ਗਿਆ ਕਿ ਸ਼ੰਕਰ ਦੀ ਇਕ ਮਿੱਤਰ ਓਸ਼ੀਵਾਰਾ ਇਲਾਕੇ ਦੇ ਟਵਿੰਕਲ ਗੈਸਟ ਹਾਊਸ 'ਚ ਆਪਣੇ ਪਰਿਵਾਰ ਨਾਲ ਰੁੱਕੀ ਸੀ। ਬੀਤੇ ਸ਼ਨੀਵਾਰ ਨੂੰ ਸ਼ੰਕਰ ਆਪਣੇ ਪਰਿਵਾਰ ਸਮੇਤ ਉਸ ਨੂੰ ਮਿਲਣ ਪਹੁੰਚੇ। ਇਸ ਤੋਂ ਬਾਅਦ ਰਾਤ ਦੇ ਕਰੀਬ 8 ਵਜੇ ਸ਼ੰਕਰ ਤੇ ਉਸ ਦੇ ਘਰਵਾਲੇ ਸ਼ਰਾਬ ਪੀਣ ਬੈਠ ਗਏ। ਉਦੋਂ ਰਾਤ ਦੇ 1 ਵਜੇ ਸ਼ੰਕਰ ਨੇ ਵੈਟਰ ਤੋਂ ਖਾਣੇ ਦੀ ਪਲੇਟ ਮੰਗਵਾਈ। ਪਲੇਟ ਲਾਉਣ 'ਚ ਦੇਰੀ ਹੋਣ ਕਾਰਨ ਸ਼ੰਕਰ ਦੀ ਵੇਟਰ ਨਾਲ ਅਣਬਨ ਹੋ ਗਈ ਤੇ ਉਸ 'ਤੇ ਹੱਥ ਵੀ ਚੁੱਕਿਆ। ਇਸ ਗੱਲ ਨੂੰ ਲੈ ਕੇ ਗੈਸਟ ਹਾਊਸ 'ਚ ਮੌਜ਼ੂਦ ਦੂਜੇ ਲੋਕਾਂ ਨੇ ਇਸ 'ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਸ਼ੰਕਰ ਨੇ ਉਨ੍ਹਾਂ ਨੂੰ ਵੀ ਗਾਲਾਂ ਕੱਢੀਆਂ। ਗੱਲ ਇੰਨੀ ਜ਼ਿਆਦਾ ਵਧ ਗਈ ਕਿ ਗੈਸਟ ਹਾਊਸ ਦੇ ਕਰਮਚਾਰੀਆਂ ਨੇ ਆਪਣੀ ਮਾਲਕਨ ਹੇਮਾ ਚੌਧਰੀ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਹੇਮਾ ਕੁਝ ਹੀ ਦੇਰ ਬਾਅਦ ਗੈਸਟ ਹਾਊਸ ਪਹੁੰਚੀ ਤੇ ਸ਼ੰਕਰ ਤੋਂ ਝਗੜੇ ਦੀ ਵਜ੍ਹਾ ਪੁੱਛੀ। ਉਦੋਂ ਸ਼ੰਕਰ ਨੇ ਹੇਮਾ ਨਾਲ ਵੀ ਗਾਲੀ ਗਲੌਚ ਕੀਤੀ, ਜਿਸ ਤੋਂ ਬਾਅਦ ਗੈਸਟ ਹਾਊਸ ਦੇ ਸਟਾਫ ਨੇ ਮਿਲ ਕੇ ਸ਼ੰਕਰ ਨੂੰ ਕੁੱਟਿਆ।
PunjabKesari
ਪੁਲਸ ਨੇ ਦਰਜ ਤੀਚੀ ਕਰਾਸ ਐੱਫ. ਆਈ. ਆਰ
ਇਸ ਮਾਮਲੇ ਦੀ ਜਾਂਚ ਕਰ ਰਹੇ ਓਸ਼ੀਵਾਰਾ ਪੁਲਸ ਦੇ ਪੀ. ਆਈ. ਖਾਨਵਿਲਕਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਕੇਸ 'ਚ ਸ਼ੰਕਰ ਦੀ ਬੇਟੀ ਆਸਥਾ ਸਚਦੇਵ ਨੇ ਗੈਸਟ ਹਾਊਸ ਕਰਮਚਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News