ਇਕ ਪਾਸੇ ਵਾਇਰਲ ਹੋ ਰਿਹਾ ਸੋਨਮ ਦੇ ਵਿਆਹ ਦਾ ਕਾਰਡ, ਦੂਜੇ ਪਾਸੇ ਅਚਾਨਕ ਹੀ ਰੁੱਕੀ ਸੰਗੀਤ ਸੈਰੇਮਨੀ
5/2/2018 2:17:45 PM
ਮੁੰਬਈ(ਬਿਊਰੋ)— ਸੋਮਵਾਰ ਨੂੰ ਕਪੂਰ ਤੇ ਆਹੂਜਾ ਪਰਿਵਾਰ ਨੇ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਹੁਣ ਇਸ ਵਿਆਹ ਦਾ ਕਾਰਡ ਵੀ ਸਾਹਮਣੇ ਆ ਗਿਆ ਹੈ, ਜੋ ਕੀ ਦੇਖਣ 'ਚ ਕਾਫੀ ਸਾਧਾਰਨ ਲੱਗ ਰਿਹਾ ਹੈ। ਸੋਨਮ ਤੇ ਆਨੰਦ ਦੇ ਵਿਆਹ ਦੀਆਂ ਸਾਰੀਆਂ ਰਸਮਾਂ 7 ਤੇ 8 ਨੂੰ ਹੋਣਗੀਆਂ। ਵੈਡਿੰਗ ਸੈਰੇਮਨੀ 8 ਮਈ ਨੂੰ ਸਵੇਰੇ 11 ਵਜੇ ਹੋਵੇਗੀ। ਸਾਰੀਆਂ ਰਸਮਾਂ ਤੋਂ ਬਾਅਦ ਮਹਿਮਾਨਾਂ ਦਾ ਲੰਚ ਵੀ ਬਾਂਦਰਾ 'ਚ ਹੋਵੇਗਾ। ਇਸ ਦੌਰਾਨ ਕਪੂਰ ਤੇ ਆਹੂਜਾ ਪਰਿਵਾਰ ਦਾ ਡਰੈੱਸ ਕੋਡ ਰਿਵਾਇਤੀ ਹੋਵੇਗਾ।
ਵਿਆਹ ਤੋਂ ਇਕ ਦਿਨ ਪਹਿਲਾਂ ਮਹਿੰਦੀ ਦੀ ਰਸਮ
ਵਿਆਹ ਤੋਂ ਇਕ ਦਿਨ ਪਹਿਲਾਂ ਯਾਨੀ 7 ਮਈ ਨੂੰ ਸੋਨਮ ਤੇ ਆਨੰਦ ਦੀ ਮਹਿੰਦੀ ਸੈਰੇਮਨੀ ਹੋਵੇਗੀ। ਸੈਰੇਮਨੀ ਸ਼ਾਮ 4 ਵਜੇ ਤੋਂ ਬੀ. ਕੇ. ਸੀ. ਸਥਿਤ ਸਨਟੇਕਮ ਸਿਗਨੇਚਰ ਆਈਲੈਂਡ 'ਚ ਹੋਵੇਗੀ। ਕਪੂਰ ਤੇ ਆਹੂਜਾ ਪਰਿਵਾਰ ਨੇ ਇਸ ਲਈ ਡਰੈੱਸ ਕੋਡ ਇੰਡੀਅਨ ਫੈਸਟਿਵ ਸ਼ੇਡਸ ਆਫ ਵ੍ਹਾਈਟ ਰੱਖਿਆ ਹੈ।
8 ਮੀ ਨੂੰ ਰਾਤ 8 ਵਜੇ ਹੋਵੇਗੀ ਵੈਡਿੰਗ ਪਾਰਟੀ
ਵਿਆਹ ਤੋਂ ਬਾਅਦ 8 ਮਈ ਨੂੰ ਕਪੂਰ ਤੇ ਆਹੂਜਾ ਪਰਿਵਾਰ ਨੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਇਕ ਪਾਰਟੀ ਕੀਤੀ ਹੈ। ਪਾਰਟੀ 'ਚ ਡਾਂਸ ਤੇ ਮਿਊਜ਼ਿਕ ਨਾਲ ਸੈਲੀਬ੍ਰਿਟੀਜ਼ ਨੂੰ ਥਿਰਕਦੇ ਦੇਖਿਆ ਜਾ ਸਕਦਾ ਹੈ। ਇਹ ਪਾਰਟੀ ਹੋਟਲ 'ਦਿ ਲੀਲਾ' 'ਚ ਹੋਵੇਗੀ। ਇਸ ਪਾਰਟੀ ਲਈ ਦੋਹਾਂ ਪਰਿਵਾਰਾਂ ਨੇ ਡਰੈੱਸ ਕੋਡ ਦੇ ਰੂਪ 'ਚ ਇੰਡੀਆ ਜਾ ਵੈਸਟਰਨ ਆਊਟਫਿੱਟ ਰੱਖਿਆ ਹੈ। ਪਾਰਟੀ ਵਾਲੇ ਕਾਰਡ 'ਚ ਹੇਠਾਂ ਸਪੱਸ਼ਟ ਰੂਪ 'ਚ ਲਿਖਿਆ ਗਿਆ ਹੈ, ''ਇਸ ਖਾਸ ਦਿਨ 'ਤੇ ਤੁਹਾਡੀ ਮੌਜ਼ੂਦਗੀ ਹੀ ਸਾਡਾ ਤੋਹਫਾ ਹੋਵੇਗਾ।''
ਵਿਆਹ ਦੀਆਂ ਤਿਆਰੀਆਂ ਦੌਰਾਨ ਆਈ ਇਕ ਬੁਰੀ ਖਬਰ
7 ਮਈ ਨੂੰ ਹੋਣ ਵਾਲੇ ਸੰਗੀਤ ਫੰਕਸ਼ਨ ਲਈ ਅਦਾਕਾਰਾ ਦੇ ਪਰਿਵਾਰ ਮੈਂਬਰ ਤੇ ਦੋਸਤ ਡਾਂਸ ਦੀ ਪ੍ਰੈਕਟਿਸ 'ਚ ਰੁੱਝੇ ਹੋਏ ਹਨ ਪਰ ਇਸੇ ਦੌਰਾਨ ਇਕ ਦੁੱਖਦਾਇਕ ਖਬਰ ਵੀ ਸੁਣਨ ਨੂੰ ਮਿਲ ਰਹੀ ਹੈ। ਫਰਾਹ ਖਾਨ, ਜੋ ਕਿ ਸੋਨਮ ਦੇ ਸੰਗੀਤ ਨੂੰ ਕੋਰੀਓਗ੍ਰਾਫ ਕਰ ਰਹੀ ਹੈ, ਉਨ੍ਹਾਂ ਦਾ ਪੈਰ ਫ੍ਰੈਕਚਰ ਹੋ ਗਿਆ ਹੈ। ਟੀ. ਵੀ. ਸ਼ੋਅ ਦੀ ਸ਼ੂਟਿੰਗ ਦੌਰਾਨ ਫਰਾਹ ਖਾਨ ਨੇ ਦਾਅਵਾ ਕੀਤਾ ਕਿ ਉਸ ਪੈਰ ਫ੍ਰੈਕਚਰ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਇੰਸਟਾ 'ਤੇ ਵੀ ਫ੍ਰੈਕਚਰ ਹੋਏ ਪੈਰ ਦੀ ਇਕ ਤਸਵੀਰ ਸ਼ੇਅਰ ਕੀਤੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ