ਪਹਿਲੀ ਵਾਰ 3 ਬੱਚਿਆਂ ਨਾਲ ਦਿਖੀ ਸੰਨੀ ਲਿਓਨ, ਬੇਟੇ ਨੂੰ ਗੋਦ ''ਚ ਚੁੱਕ ਕੇ ਦਿੱਤੇ ਪੋਜ਼

5/15/2018 9:26:52 AM

ਮੁੰਬਈ(ਬਿਊਰੋ)— ਮਦਰਸ ਡੇਅ (13 ਮਈ) ਦੇ ਮੌਕੇ 'ਤੇ ਸੰਨੀ ਲਿਓਨ ਪਹਿਲੀ ਵਾਰ ਆਪਣੇ ਜੁੜਵਾਂ ਬੱਚਿਆਂ ਅਸ਼ੇਰ ਕੇ ਨੋਆ ਨਾਲ ਨਜ਼ਰ ਆਈ। ਇਸ ਦੌਰਾਨ ਉਸ ਦੇ ਪਤੀ ਡੇਨੀਅਲ ਵੈੱਬਰ ਤੇ ਨਿਸ਼ਾ ਵੀ ਨਾਲ ਦਿਖੀ। ਇਸ ਦੌਰਾਨ ਜੁੜਵਾ ਬੱਚਿਆਂ 'ਚੋਂ ਇਕ ਬੱਚਾ ਸੰਨੀ ਲਿਓਨ ਨੇ ਗੋਦ 'ਚ ਚੁੱਕਿਆ ਸੀ। ਦੱਸ ਦੇਈਏ ਕਿ ਸੰਨੀ ਦੇ ਜੁੜਵਾਂ ਬੱਚੇ ਸਰੋਗੇਸੀ ਦੇ ਜ਼ਰੀਏ ਹੋਏ ਹਨ। ਸੰਨੀ ਨੇ ਖੁਦ ਇਕ ਇੰਟਰਵਿਊ 'ਚ ਮਾਂ ਬਣਨ ਗੀ ਇੱਛਾ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਬੇਟੀ ਨਿਸ਼ਾ ਕੌਰ ਨੂੰ ਗੋਦ ਲਿਆ ਸੀ।
PunjabKesari
ਬੇਟੀ ਗੋਦ ਲੈਣ ਤੋਂ 8 ਮਹੀਨੇ ਬਾਅਦ ਜੁੜਵਾਂ ਬੇਟਿਆਂ ਦੀ ਮਾਂ ਬਣੀ ਸੰਨੀ ਲਿਓਨ
ਬੇਟੀ ਨਿਸ਼ਾ ਕੌਰ ਨੂੰ ਗੋਦ ਲੈਣ ਦੇ ਕਰੀਬ 8 ਮਹੀਨੇ ਬਾਅਦ ਮਾਰਚ 2018 'ਚ ਸੰਨੀ ਲਿਓਨ ਸਰੋਗੇਸੀ ਦੇ ਜ਼ਰੀਏ ਜੁੜਵਾਂ ਬੱਚਿਆਂ ਦੀ ਮਾਂ ਬਣੀ। ਖੁਦ ਸੰਨੀ ਲਿਓਨ ਨੇ ਇਸ ਗੱਲ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਸੀ। ਜੁਲਾਈ 2017 'ਚ ਸੰਨੀ ਤੇ ਉਸ ਦੇ ਪਤੀ ਡੇਨੀਅਲ ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਬੇਟੀ ਨਿਸ਼ਾ ਕੌਰ ਨੂੰ ਗੋਦ ਲਿਆ ਸੀ। ਇਸ ਲਈ ਉਹ ਦੋ ਸਾਲ ਪਹਿਲਾ ਅਪਲਾਈ ਕਰ ਚੁੱਕੇ ਸਨ।
PunjabKesari
13 ਮਈ ਨੂੰ ਸੀ ਸੰਨੀ ਲਿਓਨ ਦਾ ਬਰਥਡੇ
ਦੱਸ ਦੇਈਏ ਕਿ 13 ਮਈ ਨੂੰ ਹੀ ਸੰਨੀ ਲਿਓਨ ਦਾ ਬਰਥਡੇ ਸੀ। 37 ਸਾਲ ਦੀ ਹੋ ਚੁੱਕੀ ਸੰਨੀ ਲਿਓਨ ਨੇ ਸਾਲ 2011 'ਚ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 5 'ਚ ਵਾਈਲਡ ਕਾਰਡ ਐਂਟਰੀ ਲਈ ਸੀ। ਇਥੋਂ ਹੀ ਉਸ ਨੂੰ ਬਾਲੀਵੁੱਡ 'ਚ ਐਂਟਰੀ ਕਰਨ ਦਾ ਮੌਕਾ ਮਿਲਿਆ।
PunjabKesari
ਅਸਲ 'ਚ ਸ਼ੋਅ ਦੇ ਇਕ ਐਪੀਸੋਡ ਦੌਰਾਨ ਡਾਇਰੈਕਟਰ ਮਹੇਸ਼ ਭੱਟ ਮਹਿਮਾਨ ਬਣ ਕੇ ਆਏ ਸਨ ਤੇ ਸੰਨੀ ਲਿਓਨ ਨੂੰ ਆਪਣੀ ਆਉਣ ਵਾਲੀ ਫਿਲਮ ਲਈ ਸਿਲੈਕਟ ਕਰ ਲਿਆ ਸੀ। ਹਾਲਾਂਕਿ ਡੈਬਿਊ ਸਫਲਤਾ ਪੂਰਵਕ ਨਾ ਰਿਹਾ।  

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News