3 ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਸੰਨੀ ਲਿਓਨ ਦਿਖੀ ਬੋਲਡ ਬਿਕਨੀ ਲੁੱਕ ''ਚ

5/17/2018 11:31:40 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇਕ ਵਾਰ ਫਿਰ ਤੋਂ ਆਪਣੀਆਂ ਬੋਲਡ ਅਦਾਵਾਂ ਨੂੰ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਸੰਨੀ ਲਿਓਨ ਨੇ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਸੰਨੀ ਲਿਓਨ ਨੇ ਬਿਕਨੀ ਪਾਈ ਹੈ, ਜਿਸ 'ਚ ਉਹ ਕਾਫੀ ਬੋਲਡ ਲੱਗ ਰਹੀ ਹੈ। ਇਹ ਫੋਟੋਸ਼ੂਟਵ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਸੰਨੀ ਦੀਆਂ ਇਹ ਅਦਾਵਾਂ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ। ਆਲਮ ਹੈ ਕਿ ਪੋਸਟ ਕਰਨ ਤੋਂ ਕੁਝ ਦੇਰ ਬਾਅਦ ਉਸ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
PunjabKesari
ਦੱਸਣਯੋਗ ਹੈ ਕਿ ਸੰਨੀ ਲਿਓਨ ਇੰਨੀ ਦਿਨੀਂ ਆਪਣੀ ਬਾਇਓਪਿਕ ਫਿਲਮ 'ਕਿਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' 'ਤੇ ਕੰਮ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਅਪਡੇਟਸ ਸੰਨੀ ਲਿਓਨ ਲਗਾਤਾਰ ਸੋਸ਼ਲ ਮੀਡੀਆ 'ਤੇ ਕਰਦੀ ਰਹਿੰਦੀ ਹੈ।
PunjabKesari
ਹਾਲ ਹੀ 'ਚ ਸੰਨੀ ਲਿਓਨ ਪਤੀ ਡੈਨੀਅਲ ਤੇ ਤਿੰਨਾਂ ਬੱਚਿਆਂ ਨਾਲ ਦੱਖਣੀ ਅਫਰੀਕਾ ਦੇ ਕੇਪ ਟਾਊਨ 'ਚ ਆਪਣਾ ਜਨਮਦਿਨ ਸੈਲੀਬ੍ਰੇਟ ਕਰਕੇ ਪਰਤੀ ਹੈ। ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
PunjabKesari
ਵਾਇਰਲ ਹੋਣ ਲਈ ਸੰਨੀ ਲਿਓਨ ਦੀ ਇਕ ਤਸਵੀਰ ਹੀ ਬਹੁਤ ਹੈ। ਆਪਣੀ ਬਾਇਓਪਿਕ ਫਿਲਮ 'ਚ ਸੰਨੀ ਲਿਓਨ ਆਪਣਾ ਕਿਰਦਾਰ ਖੁਦ ਹੀ ਨਿਭਾਏਗੀ। ਹਾਲਾਂਕਿ ਉਸ ਦੇ ਪਤੀ ਡੈਨੀਅਲ ਵੈੱਬਰ ਫਿਲਮ 'ਚ ਨਜ਼ਰ ਨਹੀਂ ਆਉਣਗੇ।
PunjabKesari
ਦੱਸ ਦੇਈਏ ਕਿ ਸੰਨੀ ਲਿਓਨ ਨੇ ਸਾਲ 2011 'ਚ ਡੈਨੀਅਲ ਵੈੱਬਰ ਨਾਲ ਵਿਆਹ ਕਰਵਾਇਆ ਸੀ। ਇਸ ਜੋੜੀ ਨੇ ਪਿਛਲੇ ਸਾਲ ਜੁਲਾਈ 'ਚ ਬੇਟੀ ਨਿਸ਼ਾ ਕੌਰ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਸੇਰੋਗੇਸੀ ਦੀ ਮਦਦ ਨਾਲ ਸੰਨੀ ਦੇ ਦੋ ਜੁੜਵਾਂ ਬੇਟੇ ਹੋਏ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News