ਅਭਿਨੇਤਰੀ ਨੇ ਕਿਹਾ, ''ਰੋਲ ਬਦਲੇ ਹੁੰਦੀ ਸੀ ਸਰੀਰਕ ਸਬੰਧ ਬਣਾਉਣ ਦੀ ਡਿਮਾਂਡ''

4/26/2018 1:43:33 PM

ਮੁੰਬਈ (ਬਿਊਰੋ)— ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਤਕ ਕਾਸਟਿੰਗ ਕਾਊਚ ਤੇ ਯੌਨ ਸ਼ੋਸ਼ਣ 'ਤੇ ਖੁੱਲ੍ਹ ਕੇ ਬਹਿਸ ਹੋ ਰਹੀ ਹੈ। ਬਿਨਾਂ ਕਿਸੇ ਤੋਂ ਡਰੇ ਅਭਿਨੇਤਰੀਆਂ ਸਾਹਮਣੇ ਆ ਰਹੀਆਂ ਹਨ ਤੇ ਇਸ ਦਾ ਵਿਰੋਧ ਕਰ ਰਹੀਆਂ ਹਨ। ਹੁਣ ਬੀ. ਬੀ. ਸੀ. ਨੇ ਇਸ ਮੁੱਦੇ 'ਤੇ ਇਕ ਡਾਕੂਮੈਂਟਰੀ ਬਣਾਈ ਹੈ, ਜਿਸ ਦਾ ਨਾਂ ਹੈ 'ਬਾਲੀਵੁੱਡ ਡਾਰਕ ਸੀਕ੍ਰੇਟ'। ਇਸ ਡਾਕੂਮੈਂਟਰੀ 'ਚ ਅਭਿਨੇਤਰੀ ਰਾਧਿਕਾ ਆਪਟੇ ਤੇ ਉਸ਼ਾ ਜਾਧਵ ਨੇ ਇੰਡਸਟਰੀ ਦੇ ਤਜਰਬੇ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਦੋਵਾਂ ਅਭਿਨੇਤਰੀਆਂ ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ 'ਚ ਪੀੜਤ ਹਮੇਸ਼ਾ ਅੱਗੇ ਆਉਣ ਤੋਂ ਬੱਚਦੇ ਹਨ। ਉਸ਼ਾ ਜਾਧਵ ਨੇ ਤਾਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ। ਉਸ ਨੇ ਕਿਹਾ ਕਿ ਉਸ ਨੂੰ ਇਹ ਕਿਹਾ ਜਾਂਦਾ ਸੀ ਕਿ ਕਰੀਅਰ ਬਣਾਉਣਾ ਹੈ ਤਾਂ ਅਭਿਨੇਤਰੀ ਨੂੰ ਖੁਸ਼ੀ-ਖੁਸ਼ੀ ਸਰੀਰਕ ਸਬੰਧ ਬਣਾਉਣੇ ਆਉਣੇ ਚਾਹੀਦੇ ਹਨ।
PunjabKesari
ਰਾਧਿਕਾ ਆਪਟੇ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮੁੱਦੇ 'ਤੇ ਆਪਣੀ ਗੱਲ ਖੁੱਲ੍ਹ ਕੇ ਰੱਖੀ ਹੈ। ਇਸ ਡਾਕੂਮੈਂਟਰੀ 'ਚ ਰਾਧਿਕਾ ਨੇ ਦੱਸਿਆ ਹੈ ਕਿ ਆਖਿਰ ਕਿਉਂ ਲੋਕ ਪੀੜਤ ਹੋਣ ਦੇ ਬਾਵਜੂਦ ਚੁੱਪ ਰਹਿੰਦੇ ਹਨ। ਰਾਧਿਕਾ ਨੇ ਇਸ ਡਾਕੂਮੈਂਟਰੀ 'ਚ ਕਿਹਾ ਹੈ, 'ਕੁਝ ਲੋਕਾਂ ਨੂੰ ਭਗਵਾਨ ਵਾਂਗ ਪੂਜਿਆ ਜਾਂਦਾ ਹੈ। ਉਹ ਲੋਕ ਇੰਨੇ ਤਾਕਤਵਰ ਹੁੰਦੇ ਹਨ ਕਿ ਪੀੜਤ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਕੋਈ ਸੁਣੇਗਾ ਹੀ ਨਹੀਂ ਜਾਂ ਫਿਰ ਇਹ ਲੱਗਦਾ ਹੈ ਕਿ ਜੇਕਰ ਮੈਂ ਆਵਾਜ਼ ਉਠਾਈ ਤਾਂ ਮੇਰਾ ਕਰੀਅਰ ਬਰਬਾਦ ਹੋ ਜਾਵੇਗਾ।'
PunjabKesari
ਮਰਾਠੀ ਫਿਲਮ ਐਵਾਰਡ ਜਿੱਤਣ ਵਾਲੀ ਉਸ਼ਾ ਜਾਧਵ ਨੇ ਦੱਸਿਆ ਕਿ ਇਕ ਵਾਰ ਉਸ ਕੋਲੋਂ ਪੁੱਛਿਆ ਗਿਆ ਸੀ ਕਿ ਜੇਕਰ ਉਸ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਬਦਲੇ 'ਚ ਉਹ ਕੀ ਦੇਵੇਗੀ। ਉਸ ਨੇ ਕਿਹਾ, 'ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਦੇਣ ਲਈ ਪੈਸੇ ਨਹੀਂ ਹਨ ਤਾਂ ਇਹ ਸੁਣ ਕੇ ਮੈਨੂੰ ਕਿਹਾ ਗਿਆ ਕਿ ਨਹੀਂ ਪੈਸਿਆਂ ਦੀ ਗੱਲ ਨਹੀਂ ਹੈ, ਸਗੋਂ ਜੇਕਰ ਕੋਈ ਤੁਹਾਡੇ ਨਾਲ ਰਾਤ ਬਿਤਾਉਣਾ ਚਾਹੇ ਜਾਂ ਤਾਂ ਉਹ ਪ੍ਰੋਡਿਊਸਰ ਹੋਵੇ ਜਾਂ ਫਿਰ ਡਾਇਰੈਕਟਰ ਹੋਵੇ ਜਾਂ ਫਿਰ ਦੋਵੇਂ ਹੀ ਹੋਣ।'
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News