ਜਦੋਂ ਸਟੇਜ ''ਤੇ ਅਖਿਲ ਨੂੰ ਫੀਮੇਲ ਫੈਨ ਨੇ ਆਖ ਦਿੱਤੀ ਇਹ ਗੱਲ

1/25/2019 11:32:52 AM

ਜਲੰਧਰ (ਬਿਊਰੋ) — 'ਮਖੌਲ', 'ਜ਼ਿੰਦਗੀ', 'ਲਾਈਫ' ਅਤੇ 'ਰੁੱਖ' ਵਰਗੇ ਸ਼ਾਨਦਾਰ ਗੀਤਾਂ ਨਾਲ ਲੋਕਾਂ ਦਾ ਦਿਲ ਲੁੱਟਣ ਵਾਲੇ ਪੰਜਾਬੀ ਗਾਇਕ ਅਖਿਲ ਦੇ ਫੈਨਜ਼ ਦੀ ਕਤਾਰ ਬਹੁਤ ਲੰਬੀ ਹੈ। ਹਾਲ ਹੀ 'ਚ ਮਿਊਜ਼ਿਕ ਇੰਡਸਟਰੀ ਦੇ ਚੋਕਲੇਟੀ ਬੁਆਏ ਅਖਿਲ ਨੂੰ ਇਕ ਫੀਮੇਲ ਫੈਨ ਨੇ ਕੁਝ ਅਜਿਹਾ ਕਿਹਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਅਖਿਲ ਦੇ ਕਨਸਰੰਟ ਸ਼ੋਅ ਦੌਰਾਨ ਇਕ ਫੀਮੇਲ ਫੈਨ ਸਟੇਜ 'ਤੇ ਆਈ, ਜਿਸ ਨੇ ਉਨ੍ਹਾਂ ਲਈ ਆਪਣੀਆਂ ਪਸੰਦੀਦਾ ਚੀਜਾਂ (ਆਈਸਕ੍ਰੀਮ, ਕੋਲਡ ਕੌਫੀ, ਚੋਕਲੇਟ) ਦਾ ਵਰਤ ਰੱਖਿਆ ਸੀ। ਦਰਅਸਲ ਫੀਮੇਲ ਫੈਨ ਨੇ ਅਖਿਲ ਲਈ ਵਰਤ ਰੱਖਿਆ ਸੀ, ਉਸ ਨੇ ਆਪਣੇ-ਆਪ ਨਾਲ ਵਚਨ ਕੀਤਾ ਸੀ ਕਿ ਮੈਂ ਆਪਣੀਆਂ ਇਹ ਪਸੰਦੀਦਾ ਚੀਜ਼ਾਂ ਉਸ ਦਿਨ ਹੀ ਖਾਵਾਂਗੀ, ਜਿਸ ਦਿਨ ਮੈਨੂੰ ਅਖਿਲ ਮਿਲਣਗੇ।'' ਇਸ ਤੋਂ ਬਾਅਦ ਅਖਿਲ ਨੇ ਫੀਮੇਲ ਫੈਨ ਨੂੰ ਕਿਹਾ, ''ਅੱਜ ਕਿਥੇ ਨੇ ਇਹ ਚੀਜ਼ਾਂ, ਲੈ ਕੇ ਆਓ ਅੱਜ ਮੈਂ ਵੀ ਖਾਓ ਤੇ ਤੁਹਾਨੂੰ ਵੀ ਖਵਾਓ।'' ਇਸ ਤੋਂ ਬਾਅਦ ਅਖਿਲ ਨੇ ਫੈਨ ਨੂੰ ਜੱਫੀ ਪਾ ਕੇ ਉਸ ਨੂੰ ਹੌਂਸਲਾ ਦਿੱਤਾ ਅਤੇ ਉਸ ਦੀ ਪਸੰਦੀਦਾ ਗੀਤ 'ਖੁਆਬ' ਵੀ ਗਾਇਆ। ਦੱਸ ਦਈਏ ਕਿ ਇਸ ਫੀਮੇਲ ਫੈਨ ਨੇ ਅਖਿਲ ਲਈ ਪਿਛਲੇ 2 ਸਾਲਾਂ ਤੋਂ ਵਰਤ ਰੱਖਿਆ ਹੋਇਆ ਸੀ।


ਦੱਸਣਯੋਗ ਹੈ ਕਿ ਹਮੇਸ਼ਾ ਹੀ ਸ਼ੋਅ ਦੌਰਾਨ ਸਿੰਗਰਾਂ ਦੇ ਫੈਨਜ਼ ਉਨ੍ਹਾਂ ਨੂੰ ਦੇਖ ਕੇ ਕ੍ਰੇਜ਼ੀ ਹੋ ਹੀ ਜਾਂਦੇ ਹਨ ਅਤੇ ਅਜਿਹੀਆਂ ਹੀ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਦੱਸ ਦਈਏ ਕਿ ਅਖਿਲ ਦੇ ਗੀਤਾਂ ਨੂੰ ਹਮੇਸ਼ਾ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਅਖਿਲ ਨੇ ਥੋੜ੍ਹੇ ਸਮੇਂ 'ਚ ਗਾਇਕੀ ਸਫਰ ਰਾਹੀਂ ਖਾਸ ਪਛਾਣ ਕਾਇਮ ਕਰ ਲਈ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News