ਯੋ ਯੋ ਹਨੀ ਸਿੰਘ ਦੇ ਇਸ ਹੌਂਸਲੇ ਨੂੰ ਲੋਕ ਕਰਦੇ ਨੇ ਸਲਾਮ (ਵੀਡੀਓ)

5/5/2019 4:09:22 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਆਪਣੇ ਗੀਤਾਂ ਨਾਲ ਪੂਰੀ ਦੁਨੀਆਂ ਨੂੰ ਨਚਾਉਂਦੇ ਹਨ। ਖਬਰਾਂ ਆ ਰਹੀਆਂ ਹਨ ਕਿ ਯੋ ਯੋ ਹਨੀ ਸਿੰਘ ਦੇ ਪੈਰ 'ਤੇ ਸੱਟ ਲੱਗੀ ਹੈ, ਜਿਸ ਦੇ ਬਾਵਜੂਦ ਵੀ ਉਹ ਇਸ ਹਾਲਤ 'ਚ ਪੂਰੀ ਮਿਹਨਤ ਕਰ ਰਹੇ ਹਨ, ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਸਰੋਤਿਆਂ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ ਦੀ ਕੈਪਸ਼ਨ 'ਚ ਹਨੀ ਸਿੰਘ ਨੇ ਲਿਖਿਆ ਹੈ ''ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ।''

 
 
 
 
 
 
 
 
 
 
 
 
 
 

Nothing can stop me ! I’m all the way up !!! Yo Yo Honey Singhaa !!

A post shared by Yo Yo Honey Singh (@yyhsofficial) on May 4, 2019 at 12:28am PDT


ਦੱਸ ਦਈਏ ਕਿ ਯੋ ਯੋ ਹਨੀ ਸਿੰਘ ਦੇ ਇਸ ਹੌਂਸਲੇ ਨੂੰ ਉਨ੍ਹਾਂ ਦੇ ਫੈਨਜ਼ ਵੀ ਸਲਾਮ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਨੇ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਕ ਸ਼ੋਅ ਦੌਰਾਨ ਉਨ੍ਹਾਂ ਦੇ ਗਿੱਟੇ 'ਚ ਫਰੈਕਚਰ ਹੋ ਗਿਆ ਸੀ, ਜਿਸ ਤੋਂ ਉਹ ਜਲਦ ਹੀ ਉੱਭਰ ਰਹੇ ਹਨ।

 
 
 
 
 
 
 
 
 
 
 
 
 
 

Injured ankle But show must go on Keep blessing YoYo @nb.physio

A post shared by Yo Yo Honey Singh (@yyhsofficial) on Apr 27, 2019 at 10:59am PDT


ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਨੇ ਆਪਣੇ ਸੁਪਰਹਿੱਟ ਗੀਤ 'ਮੱਖਣਾ' ਨਾਲ ਲੰਬੇ ਸਮੇਂ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੇ ਲਾਈਵ ਸ਼ੋਅਜ਼ 'ਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News