ਦੀਪਿਕਾ ਤੇ ਮਿਹਰਬਾਨ ਮੱਧ ਪ੍ਰਦੇਸ਼ ਦੀ ਸਰਕਾਰ, ਹੁਣ ਦੇਵੇਗੀ ਇਹ ਖਾਸ ਸਨਮਾਨ

1/11/2020 8:54:46 AM

ਭੋਪਾਲ (ਬਿਊਰੋ) : ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪ੍ਰਤੀ ਕਾਫੀ ਦਿਆਲੂ ਪ੍ਰਤੀਤ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫਿਲਮ 'ਛਪਾਕ' ਨੂੰ ਟੈਕਸ ਮੁਕਤ ਬਣਾਉਣ ਤੋਂ ਬਾਅਦ ਹੁਣ ਰਾਜ ਦੇ ਲੋਕ ਸੰਪਰਕ ਮੰਤਰੀ ਪੀ ਸੀ ਸ਼ਰਮਾ ਨੇ ਆਈਫਾ ਐਵਾਰਡ ਦੌਰਾਨ ਦੀਪਿਕਾ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੇ. ਐਨ. ਯੂ. ਹਿੰਸਾ ਪ੍ਰਭਾਵਿਤ ਵਿਦਿਆਰਥੀਆਂ ਨੂੰ ਮਿਲਣ ਪਹੁੰਚਣ ਤੋਂ ਬਾਅਦ ਦੀਪਿਕਾ ਦੀ ਨਵੀਂ ਫਿਲਮ 'ਛਪਾਕ' ਨੂੰ ਲੈ ਕੇ ਸਾਰੇ ਦੇਸ਼ ਵਿਚ ਰਾਜਨੀਤੀ ਗਰਮਾਈ ਹੋਈ ਹੈ।

'ਆਈਫਾ ਐਵਾਰਡਜ਼' ਪਹਿਲੀ ਵਾਰ ਮੁੰਬਈ ਤੋਂ ਬਆਦ ਇੰਦੌਰ ਵਿਚ ਆਯੋਜਿਤ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਸਰਕਾਰ ਇਸ ਨੂੰ ਸਪਾਂਸਰ ਕਰਨ ਜਾ ਰਹੀ ਹੈ। ਇਸ ਪ੍ਰੋਗਰਾਮ ਦੌਰਾਨ, ਮੱਧ ਪ੍ਰਦੇਸ਼ ਸਰਕਾਰ ਦੀਪਿਕਾ ਪਾਦੁਕੋਣ ਨੂੰ ਵਿਸ਼ੇਸ਼ ਤੌਰ 'ਤੇ ਫਿਲਮ 'ਛਪਾਕ' ਲਈ ਸਨਮਾਨਿਤ ਕਰਨ ਜਾ ਰਹੀ ਹੈ। ਲੋਕ ਸੰਪਰਕ ਮੰਤਰੀ ਪੀ ਸੀ ਸ਼ਰਮਾ ਨੇ ਇਸ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕਮਲਨਾਥ ਨੇ ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਰਾਜ ਵਿਚ ਇਸ ਨੂੰ ਟੈਕਸ ਮੁਕਤ ਘੋਸ਼ਿਤ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News