CAA ਪ੍ਰਦਰਸ਼ਨ ''ਤੇ ਅਕਸ਼ੈ ਕੁਮਾਰ ਦਾ ਵੱਡਾ ਬਿਆਨ, ਹਿੰਸਕ ਵਿਰੋਧ ''ਤੇ ਆਖੀ ਇਹ ਗੱਲ

12/28/2019 11:45:19 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖਿਲਾਫ ਪ੍ਰਦਰਸ਼ਨ ਦੌਰਾਨ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ''ਮੈਨੂੰ ਹਿੰਸਾ ਪਸੰਦ ਨਹੀਂ ਹੈ। ਭਾਵੇਂ ਉਹ ਖੱਬੇ ਪਾਸੇ ਹੋਏ ਜਾਂ ਦੱਖਣ 'ਚ, ਇਕ-ਦੂਜੇ ਨਾਲ ਗੱਲ ਕਰੋ, ਹਿੰਸਾ ਰੋਕੋ। ਕਿਸੇ ਦੀ ਜਾਇਦਾਦ ਨਸ਼ਟ ਨਾ ਕਰੋ, ਕਿਸੇ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ।'' ਫਰਹਾਨ ਅਖਤਰ, ਪਰਿਣੀਤੀ ਚੋਪੜਾ, ਅਨੁਰਾਗ ਕਸ਼ਅੱਪ, ਰਿੱਚਾ ਚੱਡਾ, ਮਹੁਮੰਦ ਜੀਸ਼ਾਨ ਅਯੂਬ, ਸ਼ਬਾਨਾ ਆਜਮੀ, ਜਾਵੇਦ ਅਖਤਰ, ਸੈਫ ਅਲੀ ਖਾਨ, ਰਿਤਿਕ ਰੌਸ਼ਨ ਤੇ ਸਵਰਾ ਭਾਸਕਰ ਸਮੇਤ ਕਈ ਫਿਲਮੀ ਹਸਤੀਆਂ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਰੋਸ ਪ੍ਰਗਟ ਕੀਤਾ ਸੀ। ਮੁੰਬਈ ਦੇ ਇਤਿਹਾਸਿਕ ਅਗਸਤ ਕ੍ਰਾਂਤੀ ਮੈਦਾਨ 'ਚ ਸੋਧ ਨਾਗਰਿਕਤਾ ਕਾਨੂੰਨ ਦੇ ਸਮਰਥਨ 'ਚ ਸ਼ੁਕਰਵਾਰ ਨੂੰ ਹੋਈ ਰੈਲੀ 'ਚ ਵੱਡੀ ਸੰਖਿਆ 'ਚ ਲੋਕ ਇਕੱਠੇ ਹੋਏ। ਪਿਛਲੇ ਹਫਤੇ ਇਸ ਕਾਨੂੰਨ ਖਿਲਾਫ ਇਸੇ ਮੈਦਾਨ 'ਚ ਇਕ ਵਿਸ਼ਾਲ ਪ੍ਰਦਰਸ਼ਨ ਹੋਇਆ ਸੀ।

ਦੱਸ ਦਈਏ ਕਿ ਅਕਸ਼ੈ ਨੇ ਆਪਣੇ ਇਹ ਵਿਚਾਰ ਫਿਲਮ 'ਗੁੱਡ ਨਿਊਜ਼' ਦੇ ਪ੍ਰਮੋਸ਼ਨਲ ਇੰਟਰਵਿਊ ਦੌਰਾਨ ਜ਼ਾਹਰ ਕੀਤੇ ਹਨ। ਕੁਝ ਸਮੇਂ ਪਹਿਲਾਂ ਸੈਫ ਅਲੀ ਖਾਨ ਨੇ ਵੀ ਇਸ 'ਤੇ ਆਪਣਾ ਰਿਐਕਸ਼ਨ ਦਿੱਤਾ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਚਿੰਤਾ ਹੁੰਦੀ ਹੈ, ਇਹ ਦੇਖਦਾ ਹਾਂ ਤਾਂ ਸੋਚਦਾ ਹਾਂ ਕਿ ਇਹ ਸਭ ਕਿਥੇ ਖਤਮ ਹੋਵੇਗਾ।

ਦੱਸਣਯੋਗ ਹੈ ਕਿ ਹੁਣ ਤਕ ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਨੇ ਇਸ 'ਤੇ ਚੁੱਪੀ ਸਾਧ ਰੱਖੀ ਹੈ। ਹਾਲ ਹੀ 'ਚ ਕੰਗਨਾ ਰਨੌਤ ਨੇ ਵੀ 'ਪੰਗਾ' ਦੇ ਟਰੇਲਰ ਦੌਰਾਨ ਇਸ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਕੰਗਨਾ ਨੇ ਕਿਹਾ ਸੀ ਕਿ ਤੁਹਾਨੂੰ ਦੇਸ਼ 'ਚ ਬੱਸਾਂ, ਟਰੇਨਾਂ ਨੂੰ ਸਾੜ੍ਹਨ ਤੇ ਹੰਗਾਮਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਇਕ ਬੱਸ ਦੀ ਕੀਮਤ 70-80 ਲੱਖ ਰੁਪਏ ਹੈ ਅਤੇ ਇਹ ਕੋਈ ਛੋਟੀ ਰਕਮ ਨਹੀਂ ਹੈ। ਕੀ ਤੁਸੀਂ ਸਾਡੇ ਦੇਸ਼ 'ਚ ਲੋਕਾਂ ਦੀ ਹਾਲਤ ਦੇਖੀ ਹੈ? ਇਸ ਦੇਸ਼ 'ਚ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਹਿੰਸਾ 'ਚ ਲਿਪਤ ਲੋਕ ਇਹ ਸਹੀ ਨਹੀਂ ਕਰ ਰਹੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News