ਅਮਿਤਾਭ ਨੂੰ ਪਸੰਦ ਹਨ ਆਲੂ ਦੇ ਪਰਾਂਠੇ, ਸ਼ੂਟਿੰਗ ਤੋਂ ਵਾਪਸ ਪਰਤਦਿਆਂ ਮੁੜ ਲਿਆ ਸੁਆਦ

12/6/2019 4:45:34 PM

ਰੂਪਨਗਰ : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਫਿਲਮ ‘Brahmastra’ ਦੀ ਸ਼ੂਟਿੰਗ ਕਰਕੇ ਵਾਪਸ ਪਰਤਿਆਂ ਵੀਰਵਾਰ ਸਵੇਰੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਫਿਰ ਰੂਪਨਗਰ ਦੇ ਹੋਟਲ ਹੈਰੀਟੇਜ ਹਵੇਲੀ ਵਿਚ ਰੁੱਕੇ। ਬਿੱਗ ਬੀ ਨੂੰ ਹੋਟਲ ਪ੍ਰਬੰਧਕਾਂ ਨੇ ਰੂਮ ਨੰਬਰ 104 ਵਿਚ ਰੱਖਿਆ। ਅਮਿਤਾਭ ਨੇ ਨਾਸ਼ਤੇ ਵਿਚ ਇਕ ਵਾਰ ਫਿਰ ਆਲੂ ਦੇ ਪਰਾਂਠਿਆਂ ਦਾ ਸੁਆਦ ਲਿਆ ਨਾਲ ਹੀ ਟੋਸਟ ਅਤੇ ਦੁੱਧ ਵੀ ਲਿਆ। ਇਸ ਤੋਂ ਪਹਿਲਾਂ 28 ਨਵੰਬਰ ਨੂੰ ਵੀ ਅਮਿਤਾਭ ਮਨਾਲੀ ਜਾਂਦੇ ਸਮੇਂ ਇਸ ਹੋਟਲ ਵਿਚ ਰੁੱਕੇ ਸਨ। ਉਸ ਦਿਨ ਵੀ ਉਨ੍ਹਾਂ ਨੇ ਨਾਸ਼ਤੇ ਵਿਚ ਆਲੂ ਦੇ ਪਰਾਂਠੇ ਹੀ ਖਾਧੇ ਸਨ। ਹੋਟਲ ਪ੍ਰਬੰਧਕਾਂ ਮੁਤਾਬਕ ਅਮਿਤਾਭ ਨੂੰ ਆਲੂ ਦੇ ਪਰਾਂਠੇ ਪਸੰਦ ਹਨ। ਉਹ ਕਰੀਬ ਇਕ ਘੰਟੇ ਲਈ ਹੋਟਲ ਵਿਚ ਠਹਿਰੇ। ਹੋਟਲ ਦੇ ਫਰੰਟ ਮੈਨੇਜਰ ਅਰਵਿੰਦਰ ਸਿੰਘ ਗੁਜਰਾਲ ਦਾ ਕਹਿਣਾ ਹੈ ਕਿ ਅਮਿਤਾਭ ਜਿੰਨੇ ਵੱਡੇ ਸਟਾਰ ਹਨ, ਓਨੇ ਹੀ ਨਰਮ ਦਿਲ ਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News