ਡੋਨਾਲਡ ਟਰੰਪ-PM ਮੋਦੀ ਦੇ ਮੈਗਾ ਸ਼ੋਅ ਦਾ ਅਮਿਤਾਭ-ਸੋਨਮ ਨੂੰ ਖਾਸ ਸੱਦਾ

2/18/2020 2:56:09 PM

ਨਵੀਂ ਦਿੱਲੀ (ਬਿਊਰੋ) — 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ 'ਤੇ ਆਉਣਗੇ। ਇਥੇ ਆ ਕੇ ਉਹ ਸਿੱਧੇ ਪੀ. ਐੱਮ. ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਜਾਣਗੇ। ਦੇਸ਼ ਭਰ 'ਚ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੀ ਜ਼ੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ। ਟਰੰਪ ਭਾਰਤ ਆ ਕੇ ਰੋਡ ਸ਼ੋਅ ਦਾ ਹਿੱਸਾ ਬਣਨਗੇ। ਉਹ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ। ਇਸ ਪ੍ਰੋਗਰਾਮ ਲਈ ਗੁਜਰਾਤ ਸਰਕਾਰ ਨੇ ਬਾਲੀਵੁੱਡ ਸਟਾਰਸ ਨੂੰ ਵੀ ਸੱਦਾ ਦਿੱਤਾ ਹੈ। ਖਬਰ ਹੈ ਕਿ ਮੋਟੇਰਾ ਸਟੇਡੀਅਮ 'ਚ ਹੋਣ ਵਾਲੇ ਸਮਾਰੋਹ 'ਚ ਬਾਲੀਵੁੱਡ ਦੇ ਦਿੱਗਜ ਸਿਤਾਰੇ ਸ਼ਿਰਕਤ ਕਰਨਗੇ। ਇਨ੍ਹਾਂ 'ਚ ਅਮਿਤਾਭ ਬੱਚਨ, ਸੋਨਮ ਕਪੂਰ ਸਮੇਤ ਕਈ ਹੋਰ ਸਿਤਾਰਿਆਂ ਦਾ ਵੀ ਨਾਂ ਸ਼ਾਮਲ ਹਨ। ਹਾਲੇ ਸਿਰਫ ਸੋਨਮ ਕਪੂਰ ਤੇ ਅਮਿਤਾਭ ਬੱਚਨ ਦਾ ਹੀ ਨਾਂ ਸਾਹਮਣੇ ਆਇਆ ਹੈ। ਬਾਕੀ ਸਿਤਾਰਿਆਂ ਦੇ ਨਾਂ ਵੀ ਜਲਦ ਹੀ ਸਾਹਮਣੇ ਆਉਣਗੇ। ਟਰੰਪ ਦੇ ਭਾਰਤ ਦੌਰੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹਨ।

ਖਾਸ ਹੋਵੇਗਾ ਡੋਨਾਲਡ ਟਰੰਪ ਦਾ ਭਾਰਤ ਦੌਰਾ
ਡੋਨਾਲਡ ਟਰੰਪ ਦੇ ਪ੍ਰੋਗਰਾਮ ਨੂੰ ਨਮਸਤੇ ਟਰੰਪ ਨਾਂ ਦਿੱਤਾ ਗਿਆ ਹੈ। ਇਸ 'ਚ ਨਵੀਂ ਟੈਗ ਲਾਈਨ ਟੂ ਗ੍ਰੇਟ ਡੇਮੋਕ੍ਰੇਸੀ ਏਟ ਦਿ ਵਰਲਡ ਬਿਗੇਸਟ ਕ੍ਰਿਕਟ ਸਟੇਡੀਅਮ, ਬ੍ਰਿਗਿੰਗ ਇੰਡੀਆ ਐਂਡ ਅਮਰੀਕਾ ਟੂਗੇਦਰ ਏਟ ਦੀ ਵਰਲਡ ਬਿਗੈਸਟ ਸਟੇਡੀਅਮ, ਵਰਲਡਸ ਆਲਡੈਸਟ ਡੇਮੋਕ੍ਰੇਸੀ ਮੀਟਸ ਵਰਲਡ ਲਾਰਜਸਟ ਡੇਮੋਕ੍ਰੇਸੀ ਵਰਗੇ ਟੈਗਸ ਵੀ ਦਿੱਤੇ ਗਏ ਹਨ। ਡੋਨਾਲਡ ਟਰੰਪ ਦੇ ਰੋਡ ਸ਼ੋਅ 'ਚ ਇਕ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। 2 ਥੀਮਸ 'ਤੇ ਰੋਡ ਸ਼ੋਅ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਨੂੰ 'ਇੰਡੀਆ ਸ਼ੋਅ' ਤੇ 'ਵਿਵਧਤਾ 'ਚ ਏਕਤਾ' ਨਾਂ ਦਿੱਤਾ ਗਿਆ ਹੈ। ਟਰੰਪ ਦੇ 22 ਕਿਲੋਮੀਟਰ ਲੰਬੇ ਰੋਡ ਸ਼ੋਅ ਨੂੰ 2 ਹਿੱਸਿਆਂ 'ਚ ਵੰਡਿਆਂ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News