ਪੀ. ਐੱਮ. ਮੋਦੀ ਨੂੰ ਪਛਾੜ ਅੱਗੇ ਨਿਕਲੇ ਅਮਿਤਾਭ ਤੇ ਦੀਪਿਕਾ

7/20/2019 9:35:10 AM

ਨਵੀਂ ਦਿੱਲੀ (ਬਿਊਰੋ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਵਿਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਭਾਰਤੀ ਮਰਦ ਹਨ ਅਤੇ ਉਹ ਦੁਨੀਆ ਵਿਚ 6ਵੇਂ ਨੰਬਰ 'ਤੇ ਹਨ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਦੂਜੇ ਨੰਬਰ ਹਨ। ਮਹਿਲਾਵਾਂ ਦੀ ਸ਼੍ਰੇਣੀ ਵਿਚ ਦੀਪਿਕਾ ਪਾਦੂਕੋਣ ਪਹਿਲੇ ਨੰਬਰ 'ਤੇ ਹੈ। ਬ੍ਰਿਟੇਨ ਦੀ ਇੰਟਰਨੈੱਟ ਮਾਰਕੀਟ ਰਿਸਰਚ ਅਤੇ ਡਾਟਾ ਐਨਾਲਿਟਿਕਸ ਫਰਮ ਨੇ ਇਸ ਸਾਲ ਦੀ ਦੁਨੀਆ ਦੇ ਟਾਪ-20 ਐਡਮਾਇਰਡ ਮਰਦਾਂ ਅਤੇ ਮਹਿਲਾਵਾਂ ਦੀ ਲਿਸਟ ਵੀਰਵਾਰ ਨੂੰ ਜਾਰੀ ਕੀਤੀ ਹੈ। ਬਿਲ ਗੇਟਸ ਇਸ ਸਾਲ ਦੀ ਦੁਨੀਆ ਦੇ ਸਭ ਤੋਂ ਵੱਧ ਪਸੰਦ ਦੇ ਮਰਦ ਬਣੇ ਹੋਏ ਹਨ। ਮਹਿਲਾਵਾਂ ਵਿਚ ਮਿਸ਼ੇਲ ਓਬਾਮਾ ਨੇ ਐਂਜੇਲੀਨਾ ਜੋਲੀ ਨੂੰ ਪਿੱਛੇ ਛੱਡ ਕੇ ਪਹਿਲੀ ਰੈਂਕਿੰਗ ਹਾਸਲ ਕਰ ਲਈ ਹੈ। ਮਿਸ਼ੇਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਹੈ। ਐਂਜੇਲੀਨਾ ਜੋਲੀ ਹਾਲੀਵੁੱਡ ਦੀ ਐਕਟ੍ਰੈਸ ਹੈ।

PunjabKesari

ਦੱਸਣਯੋਗ ਹੈ ਕਿ 41 ਦੇਸ਼ਾਂ ਦੇ 42000 ਤੋਂ ਵੱਧ ਲੋਕਾਂ ਦੇ ਆਨਲਾਈਨ ਇੰਟਰਵਿਊ ਨਾਲ ਜੁਟਾਏ ਗਏ ਅੰਕੜਿਆਂ ਦੇ ਆਧਾਰ 'ਤੇ ਦੋਵਾਂ ਸ਼੍ਰੇਣੀਆਂ ਦੀ ਰੈਂਕਿੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੀ ਰੈਂਕਿੰਗ ਵਿਚ ਦੂਸਰੇ ਸਥਾਨ 'ਤੇ ਉਪਰ ਆਏ ਹਨ। ਉਹ ਪਿਛਲੇ ਸਾਲ 8ਵੇਂ ਨੰਬਰ 'ਤੇ ਸਨ। ਅਮਿਤਾਭ ਤੀਸਰੇ ਸਥਾਨ 'ਤੇ ਹੇਠਾਂ ਆਏ ਹਨ। ਸ਼ਾਹਰੁਖ ਅਤੇ ਸਲਮਾਨ ਨੇ ਇਸੇ ਸਾਲ ਲਿਸਟ ਵਿਚ ਐਂਟਰੀ ਕੀਤੀ ਹੈ। ਟਾਪ-20 ਮਹਿਲਾਵਾਂ ਵਿਚ ਦੀਪਿਕਾ ਪਾਦੁਕੋਣ ਦੀ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਉਹ ਪਿਛਲੇ ਸਾਲ ਵੀ 13ਵੇਂ ਨੰਬਰ 'ਤੇ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News