ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁੜ ਸਰਕਾਰ ''ਤੇ ਭੜਕੇ ਅਨੁਰਾਗ, ਬੋਲੇ- ''ਇਹ ਵੋਟ ਪਾਉਣ ਦਾ ਨਤੀਜਾ''

12/14/2019 1:19:42 PM

ਮੁੰਬਈ (ਬਿਊਰੋ) — ਨਿਰਮਾਤਾ-ਨਿਰਦੇਸ਼ਕ ਅਨੁਰਾਹ ਕਸ਼ਅਪ ਬੇਬਾਕ ਬਿਆਨੀ (ਰਾਏ ਦੇਣ) ਲਈ ਜਾਣੇ ਜਾਂਦੇ ਹਨ। ਸੋਸ਼ਲ ਮੀਡੀਆ ਹੋਵੇ ਜਾਂ ਫਿਰ ਕੋਈ ਜਨਤਕ ਪਲੇਟਫਾਰਮ ਅਨੁਰਾਗ ਆਪਣੇ ਰਾਏ ਰੱਖਦੇ ਨਜ਼ਰ ਆਉਂਦੇ ਹਨ। ਹਾਲਾਂਕਿ ਇਸ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਨੁਰਾਗ ਹੁਣ ਤੱਕ ਖੁੱਲ੍ਹ ਕੇ ਮੋਦੀ ਸਰਕਾਰ ਦੇ ਕਈ ਕੰਮਾਂ 'ਤੇ ਸਵਾਲ ਉਠਾਉਂਦੇ ਰਹੇ ਹਨ। ਹੁਣ ਉਨ੍ਹਾਂ ਨੇ ਨਾਗਰਿਕਤਾ ਸੋਧ ਬਿੱਲ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਪ੍ਰੋਗਰਾਮ 'ਚ ਪਹੁੰਚੇ ਅਨੁਰਾਗ ਕਸ਼ਅਪ ਨੇ ਕਿਹਾ ਕਿ, ''ਇਹ ਰੁਕਣ ਵਾਲਾ ਨਹੀਂ ਹੈ। ਅਸੀਂ ਇਸੇ ਲਈ ਉਸ ਨੂੰ ਵੋਟ ਦਿੱਤੇ ਸਨ। ਸਾਨੂੰ ਇਹੀ ਮਿਲਣਾ ਚਾਹੀਦਾ ਤੇ ਇਹੀ ਮਿਲਦਾ ਰਹੇਗਾ। ਮੈਂ ਖੁਦ ਨੂੰ ਇਸ ਤੋਂ ਵੱਖ ਕਰ ਲਿਆ ਹੈ। ਮੈਂ ਕਿਸੇ ਵੀ ਗੱਲ ਦਾ ਸਮਰਥਨ ਨਹੀਂ ਕਰਦਾ ਹਾਂ।'' ਅਨੁਰਾਗ ਨੇ ਅੱਗੇ ਕਿਹਾ, ''ਇਹ ਇਕ ਅਜਿਹੀ ਪ੍ਰਤੀਕਿਰਿਆ ਹੈ, ਜਿਸ 'ਚ ਜਾਂ ਤਾਂ ਤੁਸੀਂ ਸ਼ਾਮਲ ਹੋ ਜਾਓ ਜਾਂ ਉਸ ਨੂੰ ਛੱਡ ਦਿਓ। ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਤਾਂ ਹੀ ਅਸੀਂ ਇਕ ਸਮਾਜ ਦੇ ਤੌਰ 'ਤੇ ਵਿਕਸਿਤ ਹੋਵਾਂਗੇ।''

ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ 'ਚ ਹਰ ਕੋਈ ਆਪਣੀ ਰਾਏ ਦੇ ਰਿਹਾ ਹੈ। ਬਹੁਤ ਸਾਰੇ ਸੰਗਠਨਾਂ ਤੇ ਰਾਜ ਨੇਤਾਵਾਂ ਨੇ ਨਾਗਰਿਕਤਾ ਸੋਧ ਬਿੱਲ ਦੀ ਆਲੋਚਨਾ ਕੀਤੀ ਹੈ। ਉਥੇ ਹੀ ਫਿਮਲੀ ਕਲਾਕਾਰਾਂ, ਲੇਖਕਾਂ ਸਮੇਤ 700 ਹਸਤੀਆਂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਬਿੱਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸਰਕਾਰ ਨੂੰ ਚਿੱਠੀ ਲਿਖਣ ਵਾਲਿਆਂ ਦੀ ਲਿਸਟ 'ਚ ਜਾਵੇਦ ਅਖਤਰ, ਨਸੀਰੂਦੀਨ ਸ਼ਾਹ, ਨੰਦਿਤਾ ਦਾਸ, ਅਪਰਣਾ ਸੇਨ, ਇਤਿਹਾਸਕਾਰ ਰੋਮਿਲਾ ਥਾਪਰ, ਲੇਖਕ ਅਮਿਤਾਵ ਘੋਸ਼, ਆਨੰਦ ਪਟਵਰਧਨ, ਹਰਸ਼ ਮੰਦਰ ਤੇ ਅਰੁਣਾ ਰਾਏ ਸਮੇਤ ਕਈ ਵੱਡੀਆਂ ਹਸਤੀਆਂ ਨੇ ਕੇਂਦਰ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧ ਜਤਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News