ਨਮ ਅੱਖਾਂ ਨਾਲ ਰਵੀ ਕਿਸ਼ਨ ਨੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ, ਕਿਹਾ ''ਅੱਜ ਮੈਂ ਇਕੱਲਾ ਹੋ ਗਿਆ ਹਾਂ''

1/2/2020 1:04:12 PM

ਮੁੰਬਈ (ਬਿਊਰੋ) — ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਤੇ ਗੋਰਖਪੁਰ ਦੇ ਭਾਜਪਾ ਸਾਂਸਦ ਰਵੀ ਕਿਸ਼ਨ ਦੇ ਪਿਤਾ ਦਾ ਦਿਹਾਂਤ ਮੰਗਲਵਾਰ ਦੇਰ ਰਾਤ ਹੋਇਆ ਸੀ। ਰਵੀ ਕਿਸ਼ਨ ਦੇ ਪਿਤਾ ਸ਼ਯਾਮ ਨਾਰਾਇਣ ਸ਼ੁਕਲ ਨੇ ਵਾਰਾਣਸੀ 'ਚ ਅੰਤਿਮ ਸਾਹ ਲਿਆ। ਬੁੱਧਵਾਰ ਦੁਪਿਹਰ ਉਨ੍ਹਾਂ ਦਾ ਅੰਤਿਮ ਸੰਸਕਾਰ ਮਣੀਕਰਣਿਕਾ ਘਾਟ 'ਤੇ ਕੀਤਾ ਗਿਆ।
Ravi kishan Father
ਪਿਤਾ ਦੀ ਅੰਤਿਮ ਵਿਦਾਈ ਦੌਰਾਨ ਰਵੀ ਕਿਸ਼ਨ ਕਾਫੀ ਭਾਵੁਕ ਹੋ ਗਏ ਸਨ। ਪਿਤਾ ਦੇ ਦਿਹਾਂਤ 'ਤੇ ਰਵੀ ਕਿਸ਼ਨ ਨੇ ਕਿਹਾ, ''ਇਹੀ ਸਾਡੀ ਦੁਨੀਆ ਸਨ, ਅੱਜ ਉਹ ਨਾਲ ਨਹੀਂ ਹਨ। ਮੇਰਾ ਕੋਈ ਗੁਰੂ ਨਹੀਂ ਸੀ। ਨਾ ਹੀ ਮੈਂ ਭਗਵਾਨ ਨੂੰ ਦੇਖਿਆ ਹੈ। ਹੁਣ ਤੱਕ ਸਭ ਕੁਝ ਪਿਤਾ ਨੇ ਹੀ ਮੈਨੂੰ ਸਾਖਾਇਆ ਹੈ। ਉਹ ਮੇਰੇ ਗੁਰੂ ਵੀ ਸਨ ਤੇ ਭਗਵਾਨ ਵੀ। ਅੱਜ ਮੈਂ ਬਹੁਤ ਇਕੱਲਾ ਹੋ ਗਿਆ ਹਾਂ। ਉਹ ਦੋ ਮਹੀਨੇ ਤੋਂ ਬੀਮਾਰ ਸਨ। ਅੱਜ ਮੇਰੇ ਸਿਰ ਤੋਂ ਵੱਡਾ ਸਾਇਆ ਉੱਠ ਗਿਆ ਹੈ। 
Ravi kishan Father
ਦੱਸਣਯੋਗ ਹੈ ਕਿ ਰਵੀ ਕਿਸ਼ਨ ਦੇ ਪਿਤਾ ਦਾ ਇਲਾਜ ਪਿਛਲੇ ਕਈ ਮਹੀਨਿਆਂ ਤੋਂ ਮੁੰਬਈ 'ਚ ਚੱਲ ਰਿਹਾ ਸੀ। ਹਾਲਾਂਕਿ ਸਿਹਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News