'ਪ੍ਰਸਥਾਨਮ' ਦੀ ਪੰਜਾਬ 'ਚ ਜ਼ੋਰਦਾਰ ਓਪਨਿੰਗ

9/20/2019 8:32:50 PM

ਮੁੰਬਈ—  ਬਾਕਸ ਆਫ਼ਿਸ 'ਤੇ 'ਦੱਤ ਮੈਜਿਕ' ਫੇਰ ਤੋਂ ਚੱਲਿਆ ਹੈ।ਬਿਹਤਰੀਨ ਰਿਵਿਊ, ਦਰਸ਼ਕਾਂ ਦੀ ਸ਼ਲਾਘਾ ਤੇ ਪਸੰਦ ਕਾਰਨ ਸੰਜੇ ਐਸ ਦੱਤ ਪ੍ਰੋਡਕਸ਼ਨ ਦੀ ਪਹਿਲੀ ਹਿੰਦੀ ਫਿਲਮ 'ਪ੍ਰਸਥਾਨਮ' ਦੀ ਪੰਜਾਬ 'ਚ ਬਾਕਸ ਆਫ਼ਿਸ 'ਤੇ ਜ਼ੋਰਦਾਰ ਓਪਨਿੰਗ ਹੋਈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਦੂਜੀਆਂ ਫਿਲਮਾਂ ਦੇ ਮੁਕਾਬਲੇ ਇਹ ਫਿਲਮ ਕਾਫ਼ੀ ਬਿਹਤਰ ਸਾਬਤ ਹੋਈ। ਪੰਜਾਬ 'ਚ ਘੱਟ ਸਕ੍ਰੀਨਾਂ ਦੇ ਬਾਵਜੂਦ ਫਿਲਮ ਨੇ ਪੰਜਾਬੀ ਹਿਟ ਫਿਲਮ 'ਨਿੱਕਾ ਜ਼ੈਲਦਾਰ-3' ਦਾ ਮੁਕਾਬਲਾ ਕੀਤਾ। ਪੰਜਾਬ ਦੇ ਪ੍ਰਸ਼ੰਸਕਾਂ ਨੇ ਫੇਰ ਤੋਂ ਸੰਜੇ ਦੱਤ ਅਤੇ ਵਧੀਆ ਕੰਟੈਂਟ ਲਈ ਆਪਣਾ ਪਿਆਰ ਜ਼ਾਹਿਰ ਕੀਤਾ। ਫ਼ਿਲਮ ਦੇ ਡਾਇਰੈਕਟਰ ਦੇਵਾ ਕੱਟਾ ਹਨ ਅਤੇ ਇਸ ਨੂੰ ਮਾਨਯਤਾ ਦੱਤ ਨੇ ਪ੍ਰੋਡਿਊਸ ਕੀਤਾ ਹੈ। 'ਪ੍ਰਸਥਾਨਮ' 'ਚ ਸੰਜੇ ਦੱਤ, ਮਨੀਸ਼ਾ ਕੋਇਰਾਲਾ, ਜੈਕੀ ਸ਼ਰਾਫ, ਚੰਕੀ ਪਾਂਡੇ, ਅਲੀ ਫਜ਼ਲ, ਅਮਾਇਰਾ ਦਸਤੂਰ ਅਤੇ ਸਤਿਆਜੀਤ ਦੁਬੇ ਅਹਿਮ ਭੂਮਿਕਾਵਾਂ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh

Related News