ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ''ਤੇ ਬਣੇਗੀ ਫਿਲਮ

12/14/2019 3:36:56 PM

ਨਵੀਂ ਦਿੱਲੀ (ਬਿਊਰੋ) — ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੀਕਰ 'ਤੇ ਜਲਦ ਹੀ ਇਕ ਫਿਲਮ ਬਣਨ ਜਾ ਰਹੀ ਹੈ। ਉਸ ਦੇ ਪੁੱਤਰ ਉਤਪਲ ਪਾਰੀਕਰ ਨੇ ਵੀ ਮਨੋਹਰ ਪਾਰੀਕਰ ਦੀ ਇਸ ਬਾਇਓਪਿਕ ਲਈ ਇਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹਸਤਾਖਰ ਵੀ ਕੀਤੇ ਹਨ। ਇਸ ਫਿਲਮ ਦਾ ਨਿਰਮਾਣ 'ਗੋ ਗੋਆ ਗਾਲੀਵੁੱਡ ਪ੍ਰੋਡਕਸ਼ਨ' ਵੱਲੋਂ ਕੀਤਾ ਜਾਵੇਗਾ ਅਤੇ ਪ੍ਰੋਡਕਸ਼ਨ ਹਾਊਸ ਨੇ ਉਤਪਾਲ ਪਾਰੀਕਰ ਨਾਲ ਕਾਨੂੰਨੀ ਅਧਿਕਾਰਾਂ ਬਾਰੇ ਵੀ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਅਗਲੇ ਸਾਲ 13 ਦਸੰਬਰ ਨੂੰ ਮਨੋਹਰ ਪਾਰੀਕਰ ਦੇ ਜਨਮਦਿਨ 'ਤੇ ਰਿਲੀਜ਼ ਕੀਤੀ ਜਾ ਸਕਦੀ ਹੈ। ਨਿਰਮਾਤਾਵਾਂ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਫਿਲਮ ਦੇ ਨਿਰਮਾਣ ਹਿੰਦੀ ਤੇ ਕੋਂਕਣੀ 'ਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਇਹ ਫਿਲਮ ਮਨੋਹਰ ਪਾਰੀਕਰ ਦੇ ਰਾਜਨੀਤਿਕ ਤੇ ਨਿੱਜੀ ਜ਼ਿੰਦਗੀ 'ਤੇ ਆਧਾਰਿਤ ਹੋਵੇਗਾ। ਫਿਲਮ 'ਚ ਉਨ੍ਹਾਂ ਦੀ ਉਪਲਬਧੀਆਂ ਦੇ ਨਾਲ-ਨਾਲ ਵਿਵਾਦਾਂ ਨੂੰ ਵੀ ਦਿਖਾਇਆ ਜਾਵੇਗਾ। ਦੱਸ ਦਈਏ ਕਿ ਮਨੋਹਰ ਪਾਰੀਕਰ ਸਾਲ 2014 ਤੋਂ 2017 ਤੱਕ ਦੇਸ਼ ਦੇ ਰੱਖਿਆ ਮੰਤਰੀ ਰਹੇ ਸਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2017 'ਚ ਗੋਆ ਦੀ ਰਾਜਨੀਤਿਕ 'ਚ ਵਾਪਸੀ ਕਰ ਲਈ ਸੀ, ਜਦੋਂ ਗੋਆ 'ਚ ਭਾਜਪਾ ਨੂੰ ਪੂਰਨ ਤੌਰ 'ਤੇ ਬਹੁਮਤ ਨਹੀਂ ਮਿਲਿਆ ਸੀ। ਮਨੋਹਰ ਪਾਰੀਕਰ ਦਾ ਇਸੇ ਸਾਲ 17 ਮਾਰਚ ਨੂੰ ਕੈਂਸਰ ਦੀ ਬੀਮਾਰੀ ਨਾਲ ਦਿਹਾਂਤ ਹੋ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News