ਮਨੋਹਰ ਪਾਰੀਕਰ ਦੇ ਦਿਹਾਂਤ ਨਾਲ ਸਦਮੇ 'ਚ ਬਾਲੀਵੁੱਡ ਸਿਤਾਰੇ, ਟਵੀਟ ਕਰਕੇ ਦਿੱਤੀ ਸ਼ਰਧਾਂਜਲੀ

3/18/2019 11:04:27 AM

ਮੁੰਬਈ (ਬਿਊਰੋ) — ਗੋਆ ਦੇ ਸੀ. ਐੱਮ. ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਦੱਸ ਦਈਏ ਕਿ ਲੰਬੇ ਸਮੇਂ ਤੋਂ ਉਹ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਲੜ ਰਹੇ ਸਨ। ਮਨੋਹਰ ਪਾਰੀਕਰ ਦੀ ਉਮਰ 63 ਸਾਲ ਸੀ। ਉਨ੍ਹਾਂ ਦੇ ਦਿਹਾਂਤ ਨਾਲ ਜਿੱਥੇ ਪੂਰੇ ਦੇਸ਼ 'ਚ ਗਮ ਦਾ ਮਾਹੌਲ ਹੈ, ਉਥੇ ਹੀ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੀ ਮੌਤ ਨਾਲ ਸਦਮੇ 'ਚ ਹਨ ਅਤੇ ਆਪਣੀ ਸ਼ਰਧਾਂਜਲੀ ਦੇ ਰਹੇ ਹਨ।
 

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਲਿਖਿਆ, ''ਗੋਆ ਦੇ ਸੀ. ਐੱਮ. ਮਨੋਹਰ ਪਾਰੀਕਰ ਨਹੀਂ ਰਹੇ...ਅੰਦਰ ਤੋਂ ਇਕ ਸੱਜਣ ਵਿਅਕਤੀ, ਸਾਦਗੀ ਭਰਿਆ ਆਚਰਣ ਤੇ ਬੇਹੱਦ ਸਨਮਾਨਿਤ...ਕੁਝ ਪਲ ਉਨ੍ਹਾਂ ਨਾਲ ਗੁਜਾਰੇ ਸਨ। ਬੇਹੱਦ ਮਾਣਮੱਤਾ...ਬਹਾਦਰੀ ਨਾਲ ਆਪਣੀ ਬੀਮਾਰੀ ਨਾਲ ਲੜੇ। ਦੁਆਵਾਂ ਤੇ ਸੰਵੇਦਨਾਵਾਂ।''
 

ਅਦਾਕਾਰਾ ਸਵਰਾ ਭਾਸਕਰ ਨੇ ਮਨੋਹਰ ਦੇ ਦਿਹਾਂਤ ਦਾ ਦੁੱਖ ਪ੍ਰਗਟਾਉਂਦੇ ਹੋਏ ਆਪਣੀਆਂ ਸੰਵੇਦਾਨਾਂ ਪ੍ਰਗਟ ਕੀਤੀਆਂ ਹਨ ਅਤੇ ਨਾਲ ਹੀ ਇਸ ਦੁੱਖ ਦੀ ਘੜੀ 'ਚ ਮੁੱਖ ਮੰਤਰੀ ਪਾਰੀਕਰ ਦੇ ਪਰਿਵਾਰ ਨੂੰ ਤਾਕਤ ਮਿਲੇ ਅਜਿਹੀਆਂ ਅਰਦਾਸਾਂ ਕੀਤੀਆਂ ਹਨ। 
 

ਅਕਸ਼ੈ ਕੁਮਾਰ ਨੇ ਲਿਖਿਆ, ''ਮਨੋਹਰ ਪਾਰੀਕਰ ਜੀ ਦੀ ਦਿਹਾਂਤ ਦੀ ਖਬਰ ਸੁਣ ਕੇ ਬੇਹੱਦ ਦੁੱਖੀ ਹਾਂ। ਮੈਂ ਖੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਰਗੇ ਚੰਗੇ ਇਨਸਾਨ ਨੂੰ ਜਾਣਿਆ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀ ਗਹਿਰੀ ਸੰਵੇਦਨਾ ਹੈ।''
 

ਨਿਰਮਤ ਕੌਰ ਨੇ ਵੀ ਮਨੋਹਰ ਪਾਰੀਕਰ ਦੇ ਦਿਹਾਂਤ 'ਤੇ ਦੁੱਖ ਜਤਾਇਆ। ਉਨ੍ਹਾਂ ਨੇ ਲਿਖਿਆ, ''ਮਨੋਹਰ ਪਾਰੀਕਰ ਜੀ ਦੇ ਦਿਹਾਂਤ 'ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ। ਉਨ੍ਹਾਂ ਦੇ ਸਾਰੇ ਚਾਹੁੰਣ ਵਾਲਿਆਂ ਨੂੰ ਤਾਕਤ ਮਿਲੇ ਅਜਿਹੀਆਂ ਅਰਦਾਸਾਂ ਕਰਦੀ ਹਾਂ।''
 

ਦੱਸਣਯੋਗ ਹੈ ਕਿ ਸੀ. ਐੱਮ. ਮਨੋਹਰ ਪਾਰੀਕਰ ਦਾ ਅੱਜ ਨੂੰ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਕੇਂਦਰੀ ਮੰਤਰੀ ਅੱਜ ਗੋਆ ਪਹੁੰਚਣਗੇ ਅਤੇ ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਦੇਣਗੇ।

 

 


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News