ਦਿੱਲੀ ਅਗਨੀਕਾਂਡ : ਸਦਮੇ 'ਚ ਫਿਲਮੀ ਸਿਤਾਰੇ, ਸਰਕਾਰ ਨੂੰ ਪਾਈਆਂ ਲਾਹਣਤਾਂ

12/9/2019 9:32:35 AM

ਨਵੀਂ ਦਿੱਲੀ (ਬਿਊਰੋ) — ਬੀਤੇ ਦਿਨੀਂ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਅੱਗ ਨਾਲ ਸਬੰਧਤ ਹਾਦਸੇ 'ਚ 43 ਲੋਕਾਂ ਦਾ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਦੀ ਖਬਰ ਨੇ ਪੂਰੇ ਦੇਸ਼ 'ਚ ਹਾਹਾਕਾਰ ਮਚ ਗਿਆ। ਇਸ ਹਾਦਸੇ 'ਚ ਜਖਮੀ ਲੋਕਾਂ ਤੇ ਮ੍ਰਿਤਕਾਂ ਦੇ ਘਰਵਾਲਿਆਂ ਪ੍ਰਤੀ ਸੰਵੇਦਨਾ ਤੇ ਅਫਸੋਸ ਜਤਾਉਂਦੇ ਹੋਏ ਬਾਲੀਵੁੱਡ ਸਿਤਾਰਿਆਂ ਨੇ ਵੀ ਰਿਐਕਟ ਕੀਤਾ ਹੈ।

ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਟਵੀਟ ਕੀਤਾ, ''ਦਿੱਲੀ ਅਗਨੀਕਾਂਡ ਬਾਰੇ ਸੁਣ ਕੇ ਕਾਫੀ ਬੁਰਾ ਲੱਗਾ, ਜਿਨ੍ਹਾਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆਇਆ, ਉਨ੍ਹਾਂ ਦੇ ਪ੍ਰਤੀ ਮੇਰੀ ਸੰਵਦੇਨਾ ਤੇ ਜਿਹੜੇ ਜ਼ਖਮੀ ਹੋਏ, ਉਨ੍ਹਾਂ ਲਈ ਅਰਦਾਸ ਕਰਦਾ ਹਾਂ ਕਿ ਉਹ ਜਲਦ ਠੀਕ ਹੋ ਜਾਣ।''

 

ਉਥੇ ਹੀ ਦਿੱਲੀ ਐਕਟਰ ਤੇ ਨੇਤਾ ਰਾਜ ਬੱਬਰ ਨੇ ਦਿੱਲੀ ਸਰਕਾਰ 'ਤੇ ਤੰਜ ਕੱਸਦੇ ਹੋਏ ਲਿਖਿਆ, ''ਦਿੱਲੀ ਅਗਨੀਕਾਂਡ 'ਚ ਇੰਨ੍ਹੀਆਂ ਜ਼ਿੰਦਗੀਆਂ ਨੂੰ ਗੁਆਉਣ ਨਾਲ ਸਦਮੇ 'ਚ ਹਾਂ। ਜਿਵੇਂ-ਜਿਵੇਂ ਹਾਦਸੇ ਦੀ ਪੂਰੀ ਜਾਣਕਾਰੀ ਸਾਹਮਣੇ ਆ ਰਹੀ ਹੈ, ਅਜਿਹਾ ਲੱਗ ਰਿਹਾ ਹੈ ਕਿ ਇਹ ਹਾਦਸਾ ਬਸ ਘਟਣ ਦਾ ਇੰਤਜ਼ਾਰ ਹੀ ਕਰ ਰਿਹਾ ਸੀ। ਐੱਮ. ਸੀ. ਡੀ. ਤੇ ਦਿੱਲੀ ਸਰਕਾਰ ਨੂੰ ਇਹ ਜਿੰਮੇਦਾਰੀ ਲੈਣੀ ਹੋਵੇਗੀ। ਇਹ ਅਫਸੋਸਜਨਕ ਹੈ ਕਿ ਰਾਜਧਾਨੀ 'ਚ ਰਹਿੰਦੇ ਹੋਏ ਵੀ ਸਿਸਟਮ ਲੋਕਾਂ ਦੀ ਜ਼ਿੰਦਗੀ ਨਹੀਂ ਬਚਾਅ ਸਕਦੀ।''

 

 

ਸੰਗੀਤਕਾਰ ਮਨੋਜ ਮੁੰਤਸਿਰ ਨੇ ਲਿਖਿਆ, ''ਬਿਲਡਿੰਗ 'ਚ ਕਈ ਐਮਰਜੈਂਸੀ ਐਗਜਿਟ ਨਹੀਂ ਸੀ। ਕੋਈ ਵੀ ਜਿੰਮੇਦਾਰੀ ਨਹੀਂ ਲੈਣਾ ਚਾਹੁੰਦਾ ਤੇ ਇਕ ਵਾਰ ਫਿਰ ਕੋਈ ਵੀ ਇਸ ਤੋਂ ਸਿੱਖ ਨਹੀਂ ਲਵੇਗਾ। ਕਈ ਲੋਕਾਂ ਨੇ ਇਸ ਹਾਦਸੇ 'ਚ ਜ਼ਿੰਦਗੀ ਗੁਆਹ ਦਿੱਤੀ ਹੈ ਪਰ ਲੋਕਾਂ ਦੀ ਜ਼ਿੰਦਗੀ ਲਈ ਸਾਡੇ ਮਨ 'ਚ ਕੋਈ ਇੱਜਤ ਨਹੀਂ ਹੈ।''

 

 

ਦੱਸ ਦਈਏ ਕਿ ਦਿੱਲੀ 'ਚ ਐਤਵਾਰ ਨੂੰ ਅਨਾਜ ਮੰਡੀ ਇਲਾਕੇ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏੇ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

 

ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੱਗ 'ਚ ਝੁਲਸੇ ਲੋਕਾਂ ਨੂੰ ਵੀ ਪ੍ਰਤੀ ਵਿਅਕਤੀ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਨੇ ਐਲਾਨ ਕੀਤਾ ਹੈ ਕਿ ਅੱਗ ਦੀ ਵਜ੍ਹਾ ਤੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੀ. ਐੱਮ. ਰਾਹਤ ਫੰਡ 'ਚੋਂ ਇਹ ਰਾਸ਼ੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਹ ਜੋ ਰਾਸ਼ੀ ਦਿੱਤੀ ਹੈ, ਉਹ ਕਾਨੂੰਨੀ ਜ਼ਿੰਮੇਵਾਰੀ ਨਹੀਂ ਸਗੋਂ ਕਿ ਨੈਤਿਕ ਜ਼ਿੰਮੇਵਾਰੀ ਦੇ ਆਧਾਰ 'ਤੇ ਦਿੱਤੀ ਗਈ ਹੈ।
 

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਰਾਣੀ ਝਾਂਸੀ ਰੋਡ 'ਤੇ ਇਕ ਫੈਕਟਰੀ 'ਚ ਐਤਵਾਰ ਸਵੇਰੇ ਲੱਗੀ ਭਿਆਨਕ ਅੱਗ 'ਚ 43 ਮਜ਼ਦੂਰ ਮਾਰੇ ਗਏ। ਅੱਗ ਬੁਝਾਉਣ ਲਈ 30 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 150 ਕਰਮਚਾਰੀਆਂ ਨੇ ਬਚਾਅ ਮੁਹਿੰਮ ਚਲਾਇਆ ਅਤੇ 63 ਲੋਕਾਂ ਨੂੰ ਇਮਾਰਤ 'ਚੋਂ ਬਾਹਰ ਕੱਢਿਆ।
Image result for दिल्ली अग्निकांड

 

ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ 43 ਮਜ਼ਦੂਰ ਮਾਰੇ ਗਏ ਅਤੇ 2 ਫਾਇਰ ਕਰਮਚਾਰੀ ਜ਼ਖਮੀ ਹੋਏ ਹਨ। ਦਿੱਲੀ ਪੁਲਸ ਨੇ ਫੈਕਟਰੀ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Image result for दिल्ली अग्निकांड



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News