PM ਮੋਦੀ ਦੇ ਸੋਸ਼ਲ ਮੀਡੀਆ ਛੱਡਣ ''ਤੇ ਬਾਲੀਵੁੱਡ ''ਚ ਹੋਈ ਹਲਚਲ, ਕਰ ਦਿੱਤੇ ਅਜਿਹੇ ਟਵੀਟ

3/3/2020 3:14:42 PM

ਨਵੀਂ ਦਿੱਲੀ (ਬਿਊਰੋ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤ ਇਕ ਅਜਿਹਾ ਟਵੀਟ ਕੀਤਾ, ਜਿਸਦੇ ਨਾਲ ਸੋਸ਼ਲ ਮੀਡੀਆ 'ਚ ਹਲਚਲ ਮਚ ਗਈ। ਪੀ. ਐੱਮ. ਮੋਦੀ ਨੇ ਟਵਿੱਟਰ ਦੇ ਰਾਹੀਂ ਐਲਾਨ ਕੀਤਾ ਕਿ ਉਹ ਸੋਸ਼ਲ ਮੀਡੀਆ ਦੇ ਸਾਰੇ ਪਲੈਟਫਾਰਮ ਤੋਂ ਵਿਦਾਈ ਲੈਣ ਬਾਰੇ ਸੋਚ ਰਹੇ ਹਨ। ਪੀ. ਐੱਮ. ਦੇ ਇਸ ਟਵੀਟ ਨੇ ਯੂਜਰਸ ਤੇ ਫਾਲੋਅਰਸ ਨੂੰ ਹੈਰਾਨ ਦਿੱਤਾ। ਟਵਿਟਰ 'ਤੇ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆ ਪ੍ਰਤਿਕਰਿਆਵਾਂ ਆ ਰਹੀਆਂ ਹਨ। ਸੋਮਵਾਰ ਰਾਤ ਲਗਭਗ 10 ਵਜੇ ਪੀ. ਐੱਮ. ਮੋਦੀ ਨੇ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਗਿਆ ਸੀ, ਇਸ ਐਤਵਾਰ ਤੋਂ, ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਅਤੇ ਯੂਟਯੂਬ 'ਤੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਬੰਦ ਕਰਨ ਬਾਰੇ ਸੋਚ ਰਹੇ ਹਨ। ਪੀ. ਐੱਮ. ਮੋਦੀ ਨੇ ਇਸ ਟਵੀਟ ਨੂੰ ਡੇਢ ਲੱਖ ਤੋਂ ਜ਼ਿਆਦਾ ਲਾਈਕਸ ਮਿਲੇ ਹਨ, ਜਦੋਂਕਿ 45 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਹੋਏ ਹਨ। 93 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ। ਪੀ. ਐੱਮ. ਦੇ ਇਸ ਟਵੀਟ ਤੋਂ ਬਾਅਦ ਟਵਿਟਰ 'ਤੇ #No Sir, #Yessir ਅਤੇ #NoModi “witter ਹੈਸ਼ਟੈਗ ਟਰੈਂਡ ਕਰ ਰਹੇ ਹਨ। ਪੀ. ਐੱਮ. ਦੇ ਫਾਲੋਅਰਸ 'ਤੇ ਵਿਰੋਧੀ ਲਗਾਤਾਰ ਟਵੀਟ ਕਰ ਰਹੇ ਹਨ।

ਪੀ. ਐੱਮ. ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਫਿਲਮ ਇੰਡਸਟਰੀ 'ਚ ਵੀ ਘਟ ਨਹੀਂ ਹੈ। ਸਾਰੇ ਕਲਾਕਾਰ 'ਤੇ ਫਿਲਮਮੇਕਰ ਇਸ ਟਵਿਟ ਨੂੰ ਲੈ ਕੇ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਨ੍ਹਾਂ 'ਚੋਂ ਕੁਝ ਨੇ ਪੀ. ਐੱਮ. ਦੇ ਵਿਰੋਧਿਆਂ ਨੂੰ ਜਵਾਬ ਵੀ ਦਿੱਤਾ ਹੈ। ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ 'ਬਾਹੁਬਲੀ 2' ਫਿਲਮ ਦਾ ਇਕ ਸ਼ੇਅਰ ਕਰਦਿਆਂ ਲਿਖਿਆ, ''ਮੋਦੀ ਜੀ ਦੇ ਸੋਸ਼ਲ ਮੀਡੀਆ ਛੱਡਣ ਦੇ ਫੈਸਲੇ ਤੋਂ ਬਾਅਦ ਭਗਤ ਦੀ ਸਥਿਤੀ ਇਦਾਂ ਹੋਵੇਗੀ। ਇਸ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਅਮਰਿੰਦਰ ਬਾਹੁਬਲੀ ਆਪਣੀ ਪਤਨੀ ਦੇਵਸੇਨਾ ਨਾਲ ਛੱਡ ਕੇ ਜਾ ਰਹੇ ਹਨ ਅਤੇ ਪਰਜਾ ਦੁਖ 'ਚ ਹੈ।''

ਫਿਲਮਮੇਕਰ ਵਿਵੇਕ ਅਗਨਿਹੋਤਰੀ ਨੇ ਲਿਖਿਆ, ''ਜੇਕਰ ਇਹ ਹੈ 'ਤੇ ਇਕ ਮਾਸਟਰ ਸਟਰੋਕ ਹੈ। ਨਰਿੰਦਰ ਮੋਦੀ ਇਕ ਵਿਚਾਰਸ਼ੀਲ 'ਤੇ ਰਚਨਾਸ਼ੀਲ ਨੇਤਾ ਹਨ। ਉਹ ਹਮੇਸ਼ਾ ਇਕ ਏਜੰਡਾ ਲੈ ਕੇ ਚਲਦੇ ਹਨ। ਇੱਥੋਂ ਤੱਕ ਕੀ ਉਨ੍ਹਾਂ ਦੇ ਵਿਰੋਧੀ ਵੀ ਇਸ ਗੱਲ ਤੋ ਮਨ੍ਹਾ ਨਹੀਂ ਕਰ ਸਕਦੇ।

ਅਧਾਕਾਰ ਰਣਵੀਰ ਸ਼ੌਰੀ ਨੇ ਪੀ. ਐੱਮ. ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਲਿਖਿਆ, ''ਟਵਿਟਰ ਕਈ ਵਾਰ ਪ੍ਰਭਾਵਿਤ  ਕਰਦਾ ਹੈ। ਇਕ ਬਰੇਕ ਲਵੋ।''
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News