ਹਿਮਾਚਲ ਤੋਂ ਨਸ਼ਾਲਾ ਪਹੁੰਚੇ ਅਮਿਤਾਭ ਤੇ ਰਣਬੀਰ, ਜੰਗਲ ''ਚ ਕੀਤੀ ਸ਼ੂਟਿੰਗ

12/4/2019 12:31:37 PM

ਮਨਾਲੀ (ਬਿਊਰੋ) — ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਹਿਮਾਚਲ ਤੋਂ 'ਬ੍ਰਹਮਾਸਤਰ' ਨੂੰ ਲੈ ਕੇ ਨਗਰ ਦੇ ਨਸ਼ਾਲਾ ਪਿੰਡ 'ਚ ਪਰਤ ਆਏ ਹਨ। ਇਸ ਦੌਰਾਨ ਬਾਲੀਵੁੱਡ ਐਕਟਰ ਰਣਬੀਰ ਕਪੂਰ ਅਮਿਤਾਭ ਬੱਚਨ ਨਾਲ ਰਹੇ। ਦੱਸ ਦਈਏ ਕਿ ਬੀਤੇ ਦਿਨੀਂ ਨਗਰ ਦੇ ਨਸ਼ਾਲਾ 'ਚ 'ਬ੍ਰਹਮਾਸਤਰ' ਦੀ ਸ਼ੂਟਿੰਗ ਕੀਤੀ ਗਈ ਸੀ, ਜਿਸ 'ਚ ਅਮਿਤਾਭ ਬੱਚਨ ਤੇ ਰਣਬੀਰ ਕਪੂਰ ਨੇ ਸ਼ਿਰਕਤ ਕੀਤੀ।

ਸ਼ੂਟਿੰਗ ਯੂਨਿਟ ਨੇ ਸਵੇਰੇ ਡੇਰਾ ਲਾ ਲਿਆ ਸੀ, ਜਦੋਂਕਿ ਅਮਿਤਾਭ ਤੇ ਰਣਬੀਰ ਧੁੱਪ ਨਿਕਲਣ ਤੋਂ ਬਾਅਦ ਹੀ ਨਸ਼ਾਲਾ ਪਿੰਡ 'ਚ ਪਹੁੰਚੇ ਸਨ। ਦੋਵੇਂ ਕਲਾਕਾਰਾਂ ਦਾ ਪਹਿਲਾਂ ਦ੍ਰਿਸ਼ ਨਸ਼ਾਲਾ ਦੇ ਜੰਗਲ 'ਚ ਆਰਾਧਨਾ ਕਰਦੇ ਫਿਲਮਾਇਆ ਗਿਆ। ਰਣਬੀਰ ਨੂੰ ਉਨ੍ਹਾਂ ਦੇ ਗੁਰੂ ਦੀ ਭੂਮਿਕਾ ਨਿਭਾ ਰਹੇ ਅਮਿਤਾਭ ਬੱਚਨ ਉਸ ਦੇ ਜੀਵਨ ਦੇ ਮੁੱਖ ਉਦੇਸ਼ ਵੱਲ ਸੰਕੇਤ (ਇਸ਼ਾਰਾ) ਕਰਦੇ ਹੋਏ ਉਨ੍ਹਾਂ ਨੂੰ ਮਨ ਨੂੰ ਭਟਕਣ ਤੋਂ ਰੋਕਣ ਦੀ ਕਰਕੀਬ ਦੱਸਦੇ ਹਨ। ਆਖਰੀ ਦ੍ਰਿਸ਼ (ਸੀਨ) 'ਚ ਅਮਿਤਾਭ ਬੱਚਨ ਤੇ ਰਣਬੀਰ ਨੂੰ ਹਿਮਾਚਲ ਤੋਂ 'ਬ੍ਰਹਮਾਸਤਰ' ਲਿਆਉਂਦੇ ਹੋਏ ਵੀ ਦਿਖਾਇਆ ਗਿਆ। ਗੁਰੂ ਤੇ ਸ਼ਿਸ਼ 'ਤੇ ਪੂਰੇ ਦਿਨ 'ਚ 4 ਦ੍ਰਿਸ਼ ਹੀ ਓਕੇ ਹੋ ਸਕੇ।
Image result for Amitabh Bachchan shares latest look from the sets of Brahmastra"
ਸਥਾਨਕ ਕੋ-ਆਡੀਨੇਟਕ ਆਨਿਲ ਕਾਯਸਥਾ ਨੇ ਦੱਸਿਆ ਕਿ ਮੌਸਮ ਸਾਫ ਰਹਿਣ ਨਾਲ ਯੂਨਿਟ ਨੂੰ ਬਿਹਤਰ ਸਮਾਂ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਨਸ਼ਾਲਾ ਦੇ ਜੰਗਲ 'ਚ 'ਬ੍ਰਹਮਾਸਤਰ' ਫਿਲਮ ਲਈ ਅਮਿਤਾਭ ਬੱਚਨ ਤੇ ਰਣਬੀਰ 'ਤੇ ਕੁਝ ਦ੍ਰਿਸ਼ ਫਿਲਮਾਏ ਗਏ। ਹਾਲੇ ਕੁਝ ਦਿਨ ਹੋਰ ਮਨਾਲੀ ਸਮੇਤ ਨਗਰ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸ਼ੂਟਿੰਗ ਕੀਤੀ ਜਾਵੇਗੀ।
Image result for Amitabh Bachchan shoots with Ranbir Kapoor in Manali Brahmastra"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News