ਦਿੱਲੀ ਹਿੰਸਾ : ਕਾਨੂੰਨੀ ਪਚੜੇ ''ਚ ਫਸੇ ਜਾਵੇਦ ਅਖਤਰ, ਦਰਜ ਹੋਈ ਸ਼ਿਕਾਇਤ

3/6/2020 10:47:19 AM

ਮੁੰਬਈ (ਬਿਊਰੋ) — ਬਿਹਾਰ 'ਚ ਬੇਗੂਸਰਾਏ ਦੀ ਇਕ ਅਦਾਲਤ 'ਚ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਖਿਲਾਫ ਦਿੱਲੀ ਦੰਗੇ ਦੇ ਮੱਦੇਨਜ਼ਰ ਇਕ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਪੱਤਰ ਦਾਖਿਲ ਕੀਤਾ ਗਿਆ ਹੈ। ਬੇਗੂਸਰਾਏ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਠਾਕੁਰ ਅਮਨ ਕੁਮਾਰ ਦੀ ਅਦਾਲਤ 'ਚ ਬੁੱਧਵਾਰ ਨੂੰ ਸਥਾਨਕ ਵਕੀਲ ਅਮਿਤ ਕੁਮਾਰ ਨੇ ਸ਼ਿਕਾਇਤ ਪੱਤਰ ਦਾਖਿਲ ਕੀਤਾ ਹੈ। ਸ਼ਿਕਾਇਤ ਪੱਤਰ 'ਚ ਅਖਤਰ ਖਿਲਾਫ ਆਈ. ਪੀ. ਸੀ. ਦੀ ਧਾਰਾ 124ਏ, 153ਏ ਤੇ 153ਬੀ ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਪੱਤਰ 'ਚ ਦਿੱਲੀ 'ਚ ਹੋਏ ਦੰਗਿਆਂ ਨੂੰ ਲੈ ਕੇ ਮੀਡੀਆ 'ਚ ਅਖਤਰ ਦੀ ਇਕ ਟਿੱਪਣੀ ਨੂੰ ਲੈ ਕੇ ਆਈ ਖਬਰ ਨੂੰ ਆਧਾਰ ਬਣਾਇਆ ਗਿਆ ਹੈ। ਅਮਿਤ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ ਦੀ ਅਗਲੀ ਸੁਣਾਵਾਈ 25 ਮਾਰਚ ਹੋਵੇਗੀ।

ਦੱਸ ਦਈਏ ਕਿ ਜਾਵੇਦ ਅਖਤਰ ਨੇ ਟਵੀਟ 'ਚ ਕਿਹਾ ਸੀ, ''ਦਿੱਲੀ 'ਚ ਕਈ ਲੋਕ ਮਾਰੇ ਗਏ, ਘਰ ਸੜ੍ਹ ਗਏ, ਦੁਕਾਨਾਂ ਲੁੱਟ ਲਈਆਂ ਗਈਆਂ ਪਰ ਪੁਲਸ ਸਿਰਫ ਇਕ ਘਰ ਨੂੰ ਸੀਲ ਕਰਕੇ ਮਾਲਕ ਦੀ ਖੋਜ ਕਰ ਰਹੀ ਹੈ। ਸੰਯੋਗ ਨਾਲ ਉਸ ਦਾ ਨਾਂ ਤਾਹਿਰ ਹੈ। ਦਿੱਲੀ ਪੁਲਸ ਨੂੰ ਸਲਾਮ।'' ਅਮਿਤ ਨੇ ਕਿਹਾ ਕਿ ਇਸ ਬਿਆਨ ਨੂੰ ਪੜਨ ਤੋਂ ਬਾਅਦ ਸਪੱਸ਼ਟ ਹੈ ਕਿ ਅਖਤਰ ਹਿੰਦੁਸਤਾਨ ਨੂੰ ਜਾਤੀ, ਸੰਪਰਦਾਇ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਦੇਖੋ : 5 ਕਰੋੜ 'ਚ ਅਕਸ਼ੈ ਨੇ ਖਰੀਦਿਆ ਸੀ ਇਹ ਖੂਬਸੂਰਤ ਵਿਲਾ, ਜਾਣੋ ਕੀ ਹੈ ਬੰਗਲੇ 'ਚ ਖਾਸਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News